ਜਿਵੇਂ-ਜਿਵੇਂ ਉਮਰ ਵਧਣ ਦੇ ਨਾਲ ਅਕਸਰ ਲੋਕਾਂ ਨੂੰ ਗੋਡਿਆਂ ਅਤੇ ਜੋੜਾਂ ਦਾ ਦਰਦ ਹੋਣ ਲੱਗਦਾ ਹੈ ਜੋ ਗਠੀਏ ਦਾ ਲੱਛਣ ਵੀ ਹੋ ਸਕਦਾ ਹੈ |
ਗਠੀਏ ਦੀ ਵਜਾ ਯੂਰਿਕ ਐਸਿਡ ਨੂੰ ਮੰਨਿਆਂ ਜਾਂਦਾ ਹੈ ,ਸਰੀਰ ਵਿਚ ਯੂਰਿਕ ਐਸਿਡ ਦੀ ਮਾਤਰਾ ਵੱਧ ਜਾਣ ਤੇ ਇਸਦੇ ਕੰ ਗੋਡਿਆਂ ਅਤੇ ਅਨੇਕਾਂ ਜੋੜਾਂ ਵਿਚ ਜਮਾਂ ਹੋਣ ਲੱਗਦੇ ਹਨ ਜਿਸ ਵਜਾ ਨਾਲ ਜੋੜਾਂ ਵਿਚ ਦਰਦ ਹੋਣ ਲੱਗਦਾ ਹੈ |ਕਈ ਵਾਰ ਇਹ ਦਰਦ ਇਹਨਾਂ ਖਤਰਨਾਕ ਹੁੰਦਾ ਹੈ ਕਿ ਵਿਅਕਤੀ ਦਾ ਬੁਰਾ ਹਾਲ ਹੋ ਜਾਂਦਾ ਹੈ |
ਗਠੀਏ ਦੀ ਬਿਮਾਰੀ ਹੋਵੇ ਤਾਂ ਰਾਤ ਦੇ ਸਮੇਂ ਜੋੜਾਂ ਦਾ ਦਰਦ ਵੱਧ ਜਾਂਦਾ ਹੈ ਅਤੇ ਸਵੇਰੇ ਅਕੜਨ ਹੁੰਦੀ ਹੈ |ਜੇਕਰ ਤੁਹਾਡੇ ਗੋਡਿਆਂ ਵਿਚ ਦਰਦ ਰਹਿੰਦਾ ਹੈ ਤਾਂ ਸਹਿ ਸਮੇਂ ਉੱਪਰ ਗੋਡਿਆਂ ਦੀ ਜਾਂਚ ਕਰਵਾਉਣੀ ਜਰੂਰੀ ਹੈ ,ਜੇਕਰ ਇਹ ਗਠੀਏ ਦਾ ਰੋਗ ਹੈ ਤਾਂ ਤੁਰੰਤ ਇਸਦਾ ਇਲਾਜ ਕਰਵਾਉਣਾ ਚਾਹੀਦਾ ਹੈ ਨਹੀਂ ਤਾਂ ਇਸ ਨਾਲ ਜੋੜਾਂ ਨੂੰ ਨੁਕਸਾਨ ਵੀ ਹੋ ਸਕਦਾ ਹੈ |ਇਸ ਲੇਖ ਦੇ ਮਾਧਿਅਮ ਨਾਲ ਅਸੀਂ ਜੋੜਾਂ ਅਤੇ ਗੋਡਿਆਂ ਦੇ ਦਰਦ ਤੋਂ ਰਾਹਤ ਪਾਉਣ ਦੇ ਲਈ ਘਰੇਲੂ ਨੁਸਖੇ ਅਤੇ ਆਯੁਰਵੈਦਿਕ ਉਪਚਾਰ ਦੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ |ਇਹਨਾਂ ਦੇਸੀ ਉਪਾਆਂ ਦੇ ਪ੍ਰਯੋਗ ਨਾਲ ਤੁਸੀਂ ਗਠੀਏ ਜਿਹੀ ਬਿਮਾਰੀ ਤੋਂ ਵੀ ਛੁਟਕਾਰਾ ਪਾ ਸਕਦੇ ਹੋ |
ਦਾਲ-ਚੀਨੀ ਅਤੇ ਸ਼ਹਿਦ…………………………..
ਇੱਕ ਚਮਚ ਦਾਲ-ਚੀਨੀ ਪਾਊਡਰ ਅਤੇ ਦੋ ਚਮਚ ਸ਼ਹਿਦ ਦਿਨ ਵਿਚ 2 ਵਾਰ 1 ਗਿਲਾਸ ਗੁਨਗੁਨੇ ਪਾਣੀ ਦੇ ਨਾਲ ਪੀਓ |ਜਿੰਨਾਂ ਲੋਕਾਂ ਨੂੰ ਗਠੀਏ ਦੇ ਕਾਰਨ ਚੱਲਣ ਫਿਰਨ ਵਿਚ ਮੁਸ਼ਕਿਲ ਹੁੰਦੀ ਹੈ ਉਹਨਾਂ ਨੂੰ 30 ਦਿਨਾਂ ਦੇ ਪ੍ਰਯੋਗ ਵਿਚ ਹੀ ਕਾਫੀ ਆਰਾਮ ਮਿਲਣ ਲੱਗਦਾ ਹੈ |
ਤਿਲ………………………….
1/4 ਕੱਪ ਪਾਣੀ ਵਿਚ ਤਿਲ ਨੂੰ ਰਾਤ ਭਰ ਭਿਉਂ ਕੇ ਰੱਖ ਦਵੋ |ਸਵੇਰੇ ਖਾਲੀ ਪੇਟ ਇਸ ਪਾਣੀ ਨੂੰ ਭਿੱਜੇ ਹੋਏ ਬੀਜਾਂ ਦੇ ਨਾਲ ਹੀ ਪੀ ਲਵੋ |ਇਹ ਉਪਚਾਰ ਜੋੜਾਂ ਦੇ ਦਰਦ ਵਿਚ ਬਹੁਤ ਲਾਭਕਾਰੀ ਹੁੰਦਾ ਹੈ |
ਕੇਲਾ……………………………
ਕੇਲਾ ਵਿਟਾਮਿਨ B ਦਾ ਮੁੱਖ ਸਰੋਤ ਹੈ ਅਤੇ ਵਿਟਾਮਿਨ B ਗਠੀਏ ਦੇ ਉਪਚਾਰ ਵਿਚ ਅਸਰਦਾਰ ਮੰਨਿਆਂ ਜਾ ਚੁੱਕਿਆ ਹੈ |ਗਠੀਏ ਦੇ ਰੋਗੀ ਨੂੰ ਉਪਚਾਰ ਦੇ ਲਈ 3-4 ਦਿਨ ਤੱਕ ਰੋਜਾਨਾ ਸਿਰਫ ਕੇਲਾ ਖਵਾਓ ਇਸ ਸਥਿਤੀ ਵਿਚ ਰੋਗੀ ਨੂੰ 7-8 ਕੇਲੇ ਰੋਜਾਨਾ ਖਾਣੇ ਚਾਹੀਦੇ ਹਨ |
ਆਲੂ…………………………………
ਕੱਚੇ ਆਲੂ ਦੇ ਜੂਸ ਗਠੀਏ ਦੇ ਉਪਚਾਰ ਵਿਚ ਸਭ ਤੋਂ ਜਿਆਦਾ ਕਾਰਗਾਰ ਹੈ |ਇਹ ਸਰਦੀਆਂ ਵਿਚ ਕੀਤਾ ਜਾਣ ਵਾਲਾ ਦੇਸੀ ਉਪਚਾਰ ਹੈ |ਆਲੂ ਦੇ ਜੂਸ ਨੂੰ ਕੱਢਣ ਦੇ ਲਈ ਉਸਨੂੰ ਬਿਨਾਂ ਛਿੱਲਕੇ ਹੀ ਪਤਲੇ-ਪਤਲੇ ਟੁਕੜਿਆਂ ਵਿਚ ਕੱਟ ਲਵੋ |ਇਸ ਤੋਂ ਬਾਅਦ ਇਹਨਾਂ ਟੁਕੜਿਆਂ ਨੂੰ ਇੱਕ ਗਿਲਾਸ ਪਾਣੀ ਵਿਚ ਭਿਉਂ ਕੇ ਰਾਤ ਭਰ ਦੇ ਲਈ ਢੱਕ ਕੇ ਰੱਖ ਦਵੋ |ਸਵੇਰੇ ਖਾਲੀ ਪੇਟ ਇਸ ਪਾਣੀ ਦਾ ਸੇਵਨ ਕਰੋ |ਤੁਹਾਨੂੰ ਯਕੀਨਨ ਜਰੂਰ ਲਾਭ ਹੋਵੇਗਾ |
ਮੂੰਗ ਦੀ ਦਾਲ………………………….
ਮੂੰਗ ਦੀ ਦਾਲ ਦਾ ਸੁਪ ਜੋੜਾਂ ਦੇ ਦਰਦਾਂ ਵਿਚ ਸਿਧਾ ਫਾਇਦਾ ਪਹੁੰਚਾਉਂਦਾ ਹੈ |ਇਸਨੂੰ ਤਿਆਰ ਕਰਨ ਦੇ ਲਈ ਇੱਕ ਚਮਚ ਮੂੰਗ ਦੀ ਦਾਲ ਨੂੰ ਲਸਣ ਦੀਆਂ ਦੋ ਕਲੀਆਂ ਅਤੇ ਇੱਕ ਕੱਪ ਪਾਣੀ ਵਿਚ ਮਿਲਾਇਆ ਜਾਂਦਾ ਹੈ |ਇਸਨੂੰ ਦਿਨ ਵਿਚ ਦੋ ਵਾਰ ਲੈਣ ਨਾਲ ਜਲਦੀ ਰਾਹਤ ਮਿਲਦੀ ਹੈ |
ਕਰੇਲਾ ,ਸਹਜਨ ਅਤੇ ਨਿੰਮ………………………………
ਕਰੇਲਾ ,ਸਹਜਨ ਦੀਆਂ ਫਲੀਆਂ ਅਤੇ ਨਿੰਮ ਦੇ ਫੁੱਲ ਗਠੀਏ ਦੇ ਇਲਾਜ ਵਿਚ ਕਾਫੀ ਕਾਰਗਾਰ ਹੁੰਦੇ ਹਨ |ਇਹਨਾਂ ਦੀ ਸਬਜੀ ਬਣਾ ਕੇ ਖਾਓ |ਕੋਸ਼ਿਸ਼ ਕਰੋ ਕਿ ਇਸਨੂੰ ਬਹੁਤ ਭੁੰਨੇ ਨਾ ਅਤੇ ਜੇਕਰ ਅੱਧ ਕੱਚੀ ਸਬਜੀ ਹੋਵੇ ਤਾਂ ਜਿਆਦਾ ਅਸਰ ਦੇਵੇਗੀ |
ਇਹਨਾਂ ਗੱਲਾਂ ਦਾ ਧਿਆਨ ਰੱਖੋ………………………….
ਦਿਨ ਦੀ ਸ਼ੁਰੂਆਤ ਹਲਕੇ-ਹਲਕੇ ਯੋਗੇ ਨਾਲ ਕਰੋ |ਸਵੇਰ ਦੇ ਸਮੇਂ ਕਸਰਤ ਕਰਨ ਨਾਲ ਜੋੜਾਂ ਦੇ ਦਰਦ ਤੋਂ ਛੁਟਕਾਰਾ ਮਿਲਦਾ ਹੈ |ਗਠੀਏ ਦਾ ਉਪਚਾਰ ਕਰਨ ਦੇ ਲਈ ਬਾਬਾ ਰਾਮਦੇਵ ਦੇ ਦੱਸੇ ਯੋਗਾ ਆਸਨ ਵੀ ਕਰ ਸਕਦੇ ਹੋ |