ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਵਿਧੀ ਦੱਸਣ ਜਾ ਰਹੇ ਹਾਂ ਜਿਸਦਾ ਇਸਤੇਮਾਲ ਕਰਕੇ ਤੁਸੀਂ ਮੋਟਾਪੇ ਤੋਂ ਬਹੁਤ ਜਲਦੀ ਛੁਟਕਾਰਾ ਪਾ ਸਕਦੇ ਹੋ |ਇਹ ਵਿਧੀ ਕੋਈ ਜਿਆਦਾ ਮੁਸ਼ਕਿਲ ਨਹੀਂ ਹੈ ਬਲਿਕ ਇਹ ਬਹੁਤ ਹੀ ਸੌਖੀ ਵਿਧੀ ਹੈ |
ਇਹ ਵਿਧੀ ਸਰਦੀਆਂ ਵਿਚ ਭਾਰਤ ਵਿਚ ਅਪਨਾਈ ਜਾਂਦੀ ਆ ਰਹਿ ਹੈ |ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਆਪਣੀ ਇਸ ਸੰਸਕ੍ਰਿਤੀ ਨੂੰ ਭੁੱਲਾ ਦਿੱਤਾ ਹੈ ਅਤੇ ਇਸਦਾ ਪਰਿਣਾਮ ਅੱਜ ਅਸੀਂ ਬਿਮਾਰੀਆਂ ਦੇ ਰੂਪ ਵਿਚ ਭੁਗਤ ਰਹੇ ਹਾਂ ਤਾਂ ਆਓ ਜਾਣਦੇ ਹਾਂ ਇਸ ਵਿਧੀ ਬਾਰੇ………..
ਅੱਜ-ਕੱਲ ਮੋਟਾਪੇ ਤੋਂ ਬਹੁਤ ਜਿਆਦਾ ਲੋਕ ਪਰੇਸ਼ਾਨ ਹਨ ਅਤੇ ਇਸਦੇ ਲਈ ਅਨੇਕਾਂ ਕੰਪਨੀਆਂ ਆਪਣੇ ਇਸ ਦੁਰਦਸ਼ਾ ਵਿਚ ਆਪਣੇ ਵਪਾਰ ਖੋਜ ਕੇ ਨਵੇਂ-ਨਵੇਂ ਪ੍ਰੋਡਕਟ ਲਾਂਚ ਕਰ ਰਹੀਆਂ ਹਨ |ਇਹ ਵੀ ਬਹੁਤ ਦੁੱਖ ਭਰ ਗੱਲ ਹੈ ਕਿ ਲੋਕ ਇਸ ਵਿਚ ਫਸ ਕੇ ਆਪਣੇ ਪੈਸਾ ਅਤੇ ਸਮਾਂ ਦੋਨੋਂ ਕੁੱਝ ਖਰਾਬ ਕਰ ਰਹੇ ਹਨ ਜਦਕਿ ਜੀਰੋ ਫਿੱਗਰ ਦਾ ਸੁਪਨਾ ਦੇਖਣ ਵਾਲੀਆਂ ਲੜਕੀਆਂ ਵੀ ਬਹੁਤ ਪਰੇਸ਼ਾਨ ਹਨ |ਹੈਲਥੀ ਹੋਣ ਦੇ ਲਈ ਸਰੀਰ ਵਿਚ ਜਰੂਰੀ ਮਾੱਸ ਦਾ ਹੋਣਾ ਵੀ ਜਰੂਰੀ ਹੈ ਪਰ ਜੋ ਲੜਕੀਆਂ ਬਿਲਕੁਲ ਫਿੱਗਰ ਚਾਹੁੰਦੀਆਂ ਹਨ ਉਹਨਾਂ ਨੂੰ ਤਾਂ ਰੱਬ ਹੀ ਬਚਾਏ |
ਸਭ ਤੋਂ ਪਹਿਲਾਂ ਅੱਜ-ਕੱਲ ਪੈਸੇ ਅਤੇ ਕੰਮ ਦੇ ਬੋਝ ਨੇ ਵਿਅਕਤੀ ਦੀ ਦਿਨਚਾਰਿਆ ਬਿਲਕੁਲ ਖਰਾਬ ਕਰ ਦਿੱਤੀ ਹੈ ਜਿਸ ਵਿਚ ਉਹ ਕੀਤੇ ਵੀ ਖੜੇ ਹੋ ਕੇ ਖਾਣਾ ਖਾ ਲੈਂਦੇ ਹਨ ,ਜਦਕਿ ਖੜੇ ਹੋ ਕੇ ਖਾਣਾ ਖਾਣਾ ਬਹੁਤ ਖਰਾਬ ਹੈ ,ਅਜਿਹਾ ਕਰਨ ਨਾਲ ਕਈ ਵਾਰ ਭੋਜਨ ਜਿਆਦਾ ਖਾਦਾ ਜਾਂਦਾ ਹੈ ਅਤੇ ਇਹ ਪਚਦਾ ਵੀ ਨਹੀਂ ਹੈ |ਜਿਸ ਨਾਲ ਇਹ ਸਰੀਰ ਵਿਚ ਬੇਲੋੜੀ ਚਰਬੀ ਦਾ ਰੂਪ ਲੈ ਲੈਂਦਾ ਹੈ |ਇਸ ਲਈ ਜੇਕਰ ਤੁਸੀਂ ਮੋਟਾਪਾ ਨਹੀਂ ਚਾਹੁੰਦੇ ਜਾਂ ਪਤਲੇ ਹੋਣਾ ਚਾਹੁੰਦੇ ਹੋ ਤਾਂ ਕਦੇ ਵੀ ਖੜੇ ਹੋ ਕੇ ਖਾਣਾ ਨਾ ਖਾਓ |
ਭੋਜਨ ਹਮੇਸ਼ਾਂ ਚੌਂਕੜੀ ਮਾਰ ਕੇ ਕਰਨਾ ਚਾਹੀਦਾ ਹੈ……………….
ਦੂਸਰੀ ਗੱਲ ਇਹ ਹੈ ਕਿ ਤੁਸੀਂ ਜਦ ਵੀ ਭੋਜਨ ਖਾਓ ਚਾਹੇ ਸਵੇਰੇ ਖਾਓ ,ਚਾਹੇ ਸ਼ਾਮ ਨੂੰ ਖਾਓ ,ਖਾਣਾ ਖਾਣ ਤੋਂ ਬਾਅਦ ਇੱਕ ਕੱਪ ਗਰਮ ਪਾਣੀ ਬਿਲਕੁਲ ਚਾਹ ਵਰਗਾ ਇਸ ਵਿਚ 1 ਨਿੰਬੂ ਨਿਚੋੜ ਕੇ ਇੱਕ ਦੋ ਚੁੱਟਕੀਆਂ ਹਲਦੀ ਪਾ ਕੇ ਚੰਗੀ ਤਰਾਂ ਹਲਾ ਕੇ ਚਾਹ ਦੀ ਤਰਾਂ ਪੀ ਲਵੋ |ਇਸ ਨਾਲ ਇੱਕ ਤਾਂ ਤੁਹਾਡਾ ਭੋਜਨ ਜਲਦੀ ਪਚੇਗਾ ਅਤੇ ਦੂਸਰਾ ਇਹ ਭੋਜਨ ਜਿਆਦਾ ਵਸਾ ਨਹੀਂ ਉਤਪੱਤਰ ਕਰ ਪਾਵੇਗਾ ਅਤੇ ਜੋ ਵੀ ਵਸਾ ਉਤਪੱਤਰ ਹੋਵੇਗਈ ਉਹ ਜਲਦੀ ਨਾਲ ਘੁਲ ਕੇ ਐਨਰਜੀ ਬਣ ਜਾਵੇਗੀ |
ਧਿਆਨ ਰਹੇ ਕਿ ਪਾਣੀ ਗਰਮ ਹੀ ਪੀਣਾ ਹੈ ਜੇਕਰ ਨਿੰਬੂ ਨਾ ਵੀ ਮਿਲੇ ਤਾਂ ਵੀ ਗਰਮ ਪਾਣੀ ਪੀਓ |ਠੰਡਾ ਪਾਣੀ ਨਹੀਂ ਪੀਣਾ ਹੈ ਕਿਉਂਕਿ ਠੰਡਾ ਪਾਣੀ ਤੁਹਾਡੀ ਤੁਹਾਡੇ ਭੋਜਨ ਨੂੰ ਪਚਣ ਨਹੀਂ ਦੇਵੇਗਾ |ਇਹ ਗਰਮ ਪਾਣੀ ਜਪਾਨੀਆਂ ਦੀ ਤਰਾਂ ਹਮੇਸ਼ਾਂ ਪੈਰਾਂ ਦੇ ਬਹਾਰ ਬੈਠ ਕੇ ਪੀਓ ਅਤੇ ਇਸ ਪ੍ਰਯੋਗ ਵਿਚ ਇਹ ਸਾਵਧਾਨੀ ਰੱਖਣੀ ਹੈ ਕਿ ਜਿੰਨਾਂ ਲੋਕਾਂ ਨੂੰ ਐਸੀਡਿਟੀ ਦੀ ਸਮੱਸਿਆ ਹੋਵੇ ਉਹਨਾਂ ਨੇ ਭੋਜਨ ਦੇ ਇੱਕ ਘੱਟ ਤੱਕ ਕੋਈ ਵੀ ਪਾਣੀ ਨਹੀਂ ਪੀਣਾ |
ਤੀਸਰੀ ਗੱਲ ਜੋ ਲੋਕ ਪਤਲੇ ਹੋਣਾ ਚਾਹੁੰਦੇ ਹਨ ਉਹ ਆਪਣਾ ਖਾਣਾ ਸਿਰਫ ਨਾਰੀਅਲ ਤੇਲ ਵਿਚ ਬਣਾਓ………………………..
ਭੋਜਨ ਰਾਤ ਨੂੰ ਸੌਣ ਤੋਂ ਪਹਿਲਾਂ ਤਕਰੀਬਨ 7 ਤੋਂ 9 ਵਜੇ ਤੋਂ ਪਹਿਲਾਂ ਕਰ ਲਵੋ ਅਤੇ ਰਾਤ ਨੂੰ ਘੱਟ ਤੋਂ ਘੱਟ ਭੋਜਨ ਕਰਨ ਦੀ ਕੋਸ਼ਿਸ਼ ਕਰੋ ਅਤੇ ਆਟੇ ਵਿਚ ਕਣਕ ਦੇ ਨਾਲ ਜੌਂਆਂ ਦਾ ਆਟਾ ਮਿਲਾ ਕੇ ਖਾਓ |ਸਵੇਰੇ ਉਠਦਿਆਂ ਦੀ ਚਾਹ ਦੀ ਜਗਾ ਨਿੰਬੂ ਦਾ ਰਸ ਗਰਮ ਪਾਣੀ ਵਿਚ ਮਿਲਾ ਕੇ ਇਸ ਵਿਚ 1 ਚਮਚ ਸ਼ਹਿਦ ਮਿਲਾ ਸਕਦੇ ਹੋ |