ਦੋਸਤੋ ਅਸੀਂ ਤੁਹਾਨੂੰ ਕਿਡਨੀ ਅਤੇ gall bladder ਦੇ ਉਪਚਾਰ ਲਈ ਅਲੱਗ-ਅਲੱਗ ਪੋਸਟਾਂ ਵਿਚ ਦੱਸਿਆ ਹੈ |ਇਸ ਨਾਲ ਕਿਸੇ ਵਿਚੋਂ ਕਿਸੇ ਨੂੰ ਰਿਜਲਟ ਮਿਲਿਆ ਅਤੇ ਕਿਸੇ ਵਿਚੋਂ ਕਿਸੇ ਨੂੰ ਨਹੀਂ ਮਿਲਿਆ |ਅੱਜ ਅਸੀਂ ਤੁਹਾਨੂੰ ਇੱਕ ਅਜਿਹਾ ਪ੍ਰਯੋਗ ਦੱਸਣ ਜਾ ਰਹੇ ਹਾਂ ਜੋ ਕਿਡਨੀ ਅਤੇ Gall Bladder stone ਦੇ ਲਈ ਬਹੁਤ ਮਹੱਤਵਪੂਰਨ ਹੈ |ਇਸਨੂੰ ਪ੍ਰਯੋਗ ਨਾਲ ਕਹਿ ਕੇ ਅਸੀਂ ਆਪਣੀ ਦਿਨਚਾਰਿਆ ਕਹੀਏ ਤਾਂ ਜਿਆਦਾ ਬੇਹਤਰ ਹੈ |ਆਓ ਜਾਣਦੇ ਹਾਂ ਇਸ ਬਾਰੇ……………………….
ਸਭ ਤੋਂ ਪਹਿਲਾਂ ਜਿੰਨਾਂ ਲੋਕਾਂ ਨੂੰ ਕਿਡਨੀ ਅਤੇ ਪੇਸ਼ਾਬ ਦੀ ਨਾਲੀ ਵਿਚ ਪਥਰੀ ਹੋ ਗਈ ਹੈ ਤਾਂ ਉਹ ਕਿ ਕਰਨ ?ਅਜਿਹੇ ਮਰੀਜ ਸਭ ਤੋਂ ਪਹਿਲਾਂ ਪਖਾਨਬੇਦ ਦਾ ਪੌਦਾ ਲੈ ਕੇ ਆਓ ਅਤੇ ਹਰ-ਰੋਜ ਸਵੇਰੇ toilet ਜਾਣ ਤੋਂ ਬਾਅਦ ਇਸਦੇ 5 ਪੱਤਿਆਂ ਨੂੰ ਚਬਾ-ਚਬਾ ਕੇ ਜਾਂ ਚੱਟਣੀ ਬਣਾ ਕੇ ਖਾਓ |ਉਸਦੇ ਬਾਅਦ ਨਾਸ਼ਤੇ ਤੋਂ ਇੱਕ ਘੰਟਾ ਪਹਿਲਾਂ ਇੱਕ ਗਿਲਾਸ ਪਾਣੀ ਵਿਚ 20 ਮਿ.ਲੀ ਸੇਬ ਦਾ ਸਿਰਕਾ ਮਿਲਾ ਕੇ ਪੋ |
ਇਸਦੇ ਨਾਲ ਹਿਮਾਲਿਆ ਦੀ ਸਿਸਟੋਨ ਨਾਮਕ ਦਵਾ ਦੀ ਇੱਕ ਗੋਲੀ ਲੈ ਲਵੋ|ਨਾਸ਼ਤਾ ਕਰਨ ਤੋਂ ਇੱਕ ਘੰਟੇ ਬਾਅਦ ਸ਼ਰਬਤ ਏ ਬਜੂਰੀ ਜਾਂ ਨਿਰੀ KFT 20 ਮਿ.ਲੀ ਅੱਧੇ ਕੱਪ ਪਾਣੀ ਵਿਚ ਮਿਲਾ ਕੇ ਲਵੋ |ਇਸ ਸ਼ਰਬਤ ਦੇ ਨਾਲ ਤੁਸੀਂ ਇੱਕ ਭਸਮ ਲੈਣੀ ਜਿਸਦਾ ਨਾਮ ਹੈ ਹਜਰਲ ਯਹੂਦ ਭਸਮ (ਇਹ ਤੁਹਾਨੂੰ ਹਮਦਰਦ ਦੇ ਸਟੋਰ ਤੋਂ ਮਿਲ ਜਾਵੇਗੀ) ਉਸਨੂੰ ਇੱਕ ਚੁੱਟਕੀ ਭਰ ਇਸਦੇ ਨਾਲ ਲੈਣਾ ਹੈ |ਇਹ ਪ੍ਰਯੋਗ ਤੁਹਾਨੂੰ 15 ਤੋਂ 45 ਦਿਨਾਂ ਤੱਕ ਕਰਨਾ ਪੈ ਸਕਦਾ ਹੈ |
ਪੇਸ਼ਾਬ ਨਾ ਆਉਣ ਤੇ ਕਰੋ ਇਹ ਉਪਚਾਰ…………………………….
ਜਿੰਨਾਂ ਲੋਕਾਂ ਨੂੰ ਪੇਸ਼ਾਬ ਖੁੱਲ ਕੇ ਨਹੀਂ ਆਉਂਦਾ ਉਹਨਾਂ ਦੇ ਲਈ -ਉਹ ਲੋਕ ਜਿੰਨਾਂ ਨੂੰ ਪੇਸ਼ਾਬ ਖੁੱਲ ਨੇ ਨਹੀਂ ਆਉਂਦਾ ਉਹ ਬਜਾਰ ਤੋਂ ਸੁਹਾਗਾ ਲੈ ਲਵੋ |ਸੁਹਾਗਾ ਅਕਸਰ ਸੁਨਾਰ ਲੋਕ ਆਪਣੇ ਗਹਿਣੇ ਬਣਾਉਣ ਵਿਚ ਇਸਤੇਮਾਲ ਕਰਦੇ ਹਨ |ਇਹ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ |ਸੁਹਾਗੇ ਦਾ ਲੇਪ ਵਿਅਕਤੀ ਦੀ ਧੁੰਨੀ ਉੱਪਰ ਕਰੋ ਅਤੇ ਇਸਨੂੰ ਸੁੱਕਣ ਨਾ ਦਵੋ ,ਸੁੱਕਣ ਤੇ ਇਸ ਉੱਪਰ ਪਾਣੀ ਦੇ ਛਿੱਟੇ ਮਾਰਦੇ ਰਹੋ ਜੇਕਰ ਫਿਰ ਵੀ ਪੇਸ਼ਾਬ ਨਾ ਆਵੇ ਤਾਂ ਮਰੀਜ ਨੂੰ ਮੂੰਗ ਦੀ ਦਾਲ ਅਤੇ ਸੁਹਾਗਾ ਬਰਾਬਰ ਮਾਤਰਾ ਵਿਚ ਪਾਣੀ ਦੇ ਨਾਲ ਦਵੋ |ਵਿਅਕਤੀ ਇਸ ਪਰੇਸ਼ਾਨੀ ਤੋਂ ਛੁਟਕਾਰਾ ਪਾਉਣ ਲੱਗ ਜਾਵੇਗਾ |
ਪਿੱਤੇ ਦੀ ਪਥਰੀ ਲਈ………………………..
ਜਿੰਨਾਂ ਲੋਕਾਂ ਨੂੰ ਪਿੱਤੇ ਵਿਚ ਪਥਰੀ ਹੈ ਉਹ ਲੋਕ ਸਭ ਤੋਂ ਪਹਿਲਾਂ ਸਵੇਰੇ TOILET ਜਾਣ ਤੋਂ ਬਾਅਦ ਪਖਾਨਬੇਦ ਦੇ 5 ਪੱਤਿਆਂ ਨੂੰ ਚਬਾ ਕੇ ਖਾਓ |ਇਸਦੇ ਬਾਅਦ ਨਾਸ਼ਤੇ ਦੇ ਇੱਕ ਘੰਟੇ ਬਾਅਦ 50 ਮਿ.ਲੀ ਸੇਬ ਦਾ ਸਿਰਕਾ ਇੰਨੇ ਹੀ ਪਾਣੀ ਵਿਚ ਮਿਲਾ ਕੇ ਪੀਓ |ਅਜਿਹਾ ਦਿਨ ਵਿਚ 4 -5 ਵਾਰ ਕਰੋ |ਇਸਦੇ ਨਾਲ ਪੂਰੇ ਦਿਨ ਵਿਚ ਘੱਟ ਤੋਂ ਘੱਟ 4 ਤੋਂ 5 ਗਿਲਾਸ ਸੇਬ ਦਾ ਜੂਸ ਵੀ ਲਵੋ |ਦਿਨ ਵਿਚ ਇੱਕ ਵਾਰ 1 ਚਮਚ ਸੁੰਡ ਦਾ ਚੂਰਨ ਕਾਲਾ ਨਮਕ ਮਿਲਾ ਕੇ ਗਰਮ ਪਾਣੀ ਦੇ ਨਾਲ ਜਰੂਰ ਲਵੋ |
ਅਜਿਹੇ ਰੋਗੀਆਂ ਨੂੰ ਸੇਬ ,ਨਾਸ਼ਪਾਤੀ ,ਨਿੰਬੂ ,ਵਿਟਾਮਿਨ C ,ਪੁਦੀਨਾ ,ਗਾਜਰ ,ਕਕੜੀ ,ਹਲਦੀ ਆਦਿ ਪਦਾਰਥ ਸੇਵਨ ਜਿਆਦਾ ਕਰਨੇ ਚਾਹੀਦੇ ਹਨ |ਖਾਸਕਰ ਇਸ ਪ੍ਰਯੋਗ ਦੇ ਦੌਰਾਨ ਇਸਦੇ ਬਾਅਦ ਰਾਤ ਵਿਚ ਸੌਣ ਸਮੇਂ ਅੱਧਾ ਚਮਚ ਗੁੜਹਲ ਦਾ ਪਾਊਡਰ ਖਾਣੇ ਵਾਲੇ ਪਾਣੀ ਦੇ ਨਾਲ ਲਵੋ |ਦਿਨ ਵਿਚ ਇੱਕ ਵਾਰ ਨਿੰਬੂ ਪਾਣੀ ਪੀਓ ਜਿਸ ਵਿਚ ਅੱਧਾ ਚਮਚ ਹਲਦੀ ਪਾਊਡਰ ਜਰੂਰ ਮਿਲਾਓ |ਜਦ ਇਹ ਕਰਦੇ-ਕਰਦੇ ਹਫਤਾ ਹੋ ਜਾਵੇ ਤਾਂ ਰੋਗੀ ਨੂੰ ਹਫਤੇ ਦੇ ਅਖੀਰ ਦਿਨ ਰਾਤ ਨੂੰ ਖਾਣਾ ਨਾ ਖਵਾਓ |ਖਾਣੇ ਦੀ ਜਗਾ ਅੱਧਾ ਕੱਪ ਜੈਤੁਨ ਦਾ ਤੇਲ ਅਤੇ ਅੱਧਾ ਕੱਪ ਨਿੰਬੂ ਦਾ ਰਸ ਮਿਲਾ ਕੇ ਇਸ ਵਿਚ ਅੱਧਾ ਚਮਚ ਸੇਧਾ ਨਮਕ ਮਿਲਾ ਕੇ ਪਿਲਾਓ ਅਤੇ ਇਸ ਰਾਤ ਨੂੰ ਗੁੜਹਲ ਦਾ ਪਾਊਡਰ ਨਾ ਦਵੋ |ਇਹ ਪ੍ਰਯੋਗ 3 ਹਫਤੇ ਤੱਕ ਚਲਾਓ ਅਤੇ ਹਫਤੇ ਦੇ ਅਖੀਰ ਦਿਨ ਉੱਪਰ ਦੱਸੇ ਗਏ ਤਰੀਕੇ ਨਾਲ ਕੰਮ ਕਰੋ |
ਪਿੱਤੇ ਵਿਚ ਦਰਦ ਹੋਣ ਤੇ…………………………..
ਪਿਆਜ ,ਲਸਣ ,ਸਰੋਂ ਦੇ ਬੀਜ ,ਸਹਜਨ ਦੀ ਟਾਹਣੀ ਇਹਨਾਂ ਸਭ ਨੂੰ ਪਾਣੀ ਦੇ ਨਾਲ ਪੀਸ ਕੇ ਪਿੱਤੇ ਉੱਪਰ ਲੇਪ ਕਰਨ ਨਾਲ ਦਰਦ ਘੱਟ ਹੋ ਜਾਂਦਾ ਹੈ ਅਤੇ ਸੋਜ ਵੀ ਘੱਟ ਹੁੰਦੀ ਹੈ |
ਪਥਰੀ ਵਿਚ ਪਰਹੇਜ………………………..
ਟਮਾਟਰ ,ਬੈਂਗਣ ,ਪਾਲਕ ,ਭਿੰਡੀ ,ਚਕੁੰਦਰ ਦਾ ਸੇਵਨ ਨਾ ਕਰੋ ਅਤੇ ਇਸਦੇ ਨਾਲ ਜੇਕਰ ਕੋਈ ਆਇਰਨ ਦੇ ਟਾੱਨਿਕ ਲੈ ਰਿਹਾ ਹੈ ਤਾਂ ਉਹ ਬੰਦ ਕਰ ਦਵੋ |
ਇਹ ਜਾਣਕਾਰੀ ਸਿਰਫ ਗਿਆਨ ਵਰਧਨ ਦੇ ਲਈ ਹੈ |ਜੇਕਰ ਕੋਈ ਇਸਦਾ ਉਪਯੋਗ ਕਰਦਾ ਹੈ ਤਾਂ ਉਹ ਆਪਣੇ ਧਿਆਨ ਨਾਲ ਕਰੇ |ਪ੍ਰਯੋਗ ਕਰਨ ਤੋਂ ਪਹਿਲਾਂ ਤੁਸੀਂ ਆਪਣੇ ਡਾਕਟਰ ਤੋਂ ਸਲਾਹ ਜਰੂਰ ਲਵੋ |