ਉਰਦ ਦੀ ਦਲ ਪੁਰਸ਼ਾਂ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ |ਉਰਦ ਨੂੰ ਮਰਦਾਨਾ ਤਾਕਤ ਅਤੇ ਕਮਜੋਰੀ ਦੂਰ ਕਰਨ ਲਈ ਅੱਜ ਵੀ ਇਸਦਾ ਇਸਤੇਮਾਲ ਕੀਤਾ ਜਾ ਰਿਹਾ ਹੈ |
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਉਰਦ ਨੂੰ ਇਸਤੇਮਾਲ ਕਰਨ ਦਾ ਇਕ ਵਿਸ਼ੇਸ਼ ਤਰੀਕਾ ਇਸਦੇ ਲੱਡੂ ਬਣਾ ਕੇ ਤਾਂ ਤੁਸੀਂ ਮਜੇ ਨਾਲ ਇਹ ਲੱਡੂ ਖਾਓ ਅਤੇ ਆਪਣੀ ਕਮਜੋਰੀ ਨੂੰ ਦੂਰ ਭਜਾਓ………….
ਸਮੱਗਰੀ………..
ਉਰਦ ਦੀ ਦਾਲ–400 ਗ੍ਰਾਮ
ਘਿਉ–400 ਗ੍ਰਾਮ
ਬੂਰਾ ਖੰਡ ਜਾਂ ਪੀਸੀ ਹੋਈ ਮਿਸ਼ਰੀ–300 ਤੋਂ 400 ਗ੍ਰਾਮ
ਕਾਜੂ ,ਕਿਸ਼ਮਿਸ਼ ,ਬਦਾਮ (ਕੁੱਲ ਮਿਲਾ ਕੇ)-100 ਗ੍ਰਾਮ
ਪਿਸਤੇ –1 ਚਮਚ (ਲਗਪਗ 10 ਗ੍ਰਾਮ)
ਛੋਟੀ ਅਲੈਚੀ–10 ਨਗ
ਉਰਦੇ ਦੇ ਲੱਡੂ ਬਣਾਉਣ ਦੀ ਵਿਧੀ………
ਸਭ ਤੋਂ ਪਹਿਲਾਂ ਉਰਦ ਦੀ ਦਾਲ ਨੂੰ ਸਾਫ਼ ਕਰੋ ਅਤੇ ਫਿਰ ਧੋਵੋ ਅਤੇ 3-4 ਘੰਟਿਆਂ ਲਈ ਇਸਨੂੰ ਪਾਣੀ ਵਿਚ ਹੀ ਭਿਉਂ ਦਿਉ |ਹੁਣ ਦਾਲ ਵਿਚੋਂ ਪਾਣੀ ਬਾਹਰ ਕੱਢ ਦਵੋ ਅਤੇ ਇਸਨੂੰ ਹਲਕਾ ਮੋਟਾ ਪੀਸ ਲਵੋ ਅਤੇ ਹੁਣ ਕੜਾਹੀ ਵਿਚ ਅੱਧਾ ਘਿਉ ਪਾਓ ਅਤੇ ਦਾਲ ਨੂੰ ਲਗਾਤਾਰ ਚਮਚੇ ਨਾਲ ਹਿਲਾਉਂਦੇ ਹੋਏ ਭੁੰਨੋ |
ਬਚਿਆ ਹੋਇਆ ਘਿਉ ਪਿਘਲਾ ਕੇ ਰੱਖ ਲਵੋ ਅਤੇ ਚਮਚ ਨਾਲ ਥੋੜਾ-ਥੋੜਾ ਪਾ ਕੇ ਦਾਲ ਨੂੰ ਚਮਚੇ ਨਾਲ ਹਿਲਾਉਂਦੇ ਹੋਏ ਲਗਾਤਾਰ ਬ੍ਰਾਊਨ ਹੋਣ ਤੱਕ ਭੁੰਨ ਲਵੋ ਅਤੇ ਹੁਣ ਕਾਜੂ ,ਬਦਾਮ ਨੂੰ ਛੋਟਾ-ਛੋਟਾ ਕੱਟ ਲਵੋ ,ਕਿਸ਼ਮਿਸ਼ ਦੇ ਡੰਡਲ ਤੋੜ ਕੇ ਸਾਫ਼ ਕਰ ਲਵੋ ,ਪਿਸਤੇ ਨੂੰ ਬਰੀਕ-ਬਰੀਕ ਕੱਟ ਲਵੋ , ਅਲੈਚੀ ਨੂੰ ਛਿੱਲ ਕੇ ਕੁੱਟ ਲਵੋ |
ਫਿਰ ਭੁੰਨੀ ਹੋਈ ਦਾਲ ਵਿਚ ਬੂਰਾ ਖੰਡ ,ਮੇਵੇ ਅਤੇ ਅਲੈਚੀ ਪਾ ਕੇ ਚੰਗੀ ਤਰਾਂ ਮਿਲਾ ਲਵੋ |ਲੱਡੂ ਬਣਾਉਣ ਲਈ ਤੁਹਾਡਾ ਮਿਸ਼ਰਣ ਤਿਆਰ ਹੈ | ਇਸ ਮਿਸ਼ਰਨ ਨੂੰ ਥੋੜਾ-ਥੋੜਾ ਆਪਣੇ ਹੱਥ ਵਿਚ ਲਵੋ ਅਤੇ ਦਬਾ-ਦਬਾ ਕੇ ਆਪਣੇ ਮਨ ਪਸੰਦ ਆਕਾਰ ਦੇ ਲੱਡੂ ਬਣਾ ਕੇ ਥਾਲੀ ਵਿਚ ਰੱਖੋ
ਸਾਰੇ ਮਿਸ਼ਰਨ ਦੇ ਲੱਡੂ ਬਣਾ ਕੇ ਇਕ ਥਾਲੀ ਵਿਚ ਰੱਖ ਲਵੋ |ਹੁਣ ਤੁਹਾਡੇ ਉਰਦ ਦਾਲ ਦੇ ਲੱਡੂ ਤਿਆਰ ਹਨ |ਹੁਣ ਇਹਨਾਂ ਲੱਡੂਆਂ ਨੂੰ ਹਵਾ ਬੰਦ ਡੱਬੇ ਵਿਚ ਪਾ ਕੇ ਰੱਖ ਲਵੋ ਅਤੇ ਮਹੀਨੇ ਤੋਂ ਵੀ ਜਿਆਦਾ ਦਿਨਾਂ ਤੱਕ ਇਹਨਾਂ ਲੱਡੂਆਂ ਦਾ ਇਸਤੇਮਾਲ ਕਰੋ |
ਫਾਇਦੇ……………….
ਇਕ ਲੱਡੂ ਸਵੇਰੇ-ਸਵੇਰੇ ਖਾ ਕੇ ਇਕ ਗਿਲਾਸ ਦੁੱਧ ਦਾ ਸੇਵਨ ਕਰਨ ਨਾਲ ਕਮਜੋਰੀ ਬਿਲਕੁਲ ਦੂਰ ਹੋ ਜਾਂਦੀ ਹੈ |ਇਸ ਨਾਲ ਨਾਮਰਦੀ ,ਨੰਪੁਸਤਕਾ ,ਸਪਰਦੋਸ਼ ਜਿਹੀਆਂ ਬਿਮਾਰੀਆਂ ਵਿਚ ਵੀ ਬਹੁਤ ਲਾਭ ਮਿਲਦਾ ਹੈ |