ਚਿਹਰੇ ਉੱਪਰ ਮੌਕੇਂ ਹੋਣਾ ਇਕ ਆਮ ਜਿਹੀ ਗੱਲ ਹੈ |ਇਹ ਕੋਈ ਬਿਮਾਰੀ ਨਹੀਂ ਹੁੰਦੀ ਪਰ ਕਦੇ-ਕਦੇ ਇਹ ਸਾਡੇ ਚਿਹਰੇ ਉੱਪਰ ਹੋਣ ਦੇ ਕਾਰਨ ਅਸੀਂ ਬੇਆਰਾਮੀ ਮਹਿਸੂਸ ਕਰਦੇ ਹਾਂ |ਹਰ ਕੋਈ ਤਵਚਾ ਸੰਬੰਧੀ ਕਿਸੇ ਨਾ ਕਿਸੇ ਬਿਮਾਰੀ ਨਾਲ ਘਰਿਆ ਹੋਇਆ ਹੈ ਪਰ ਇਹਨਾਂ ਵਿਚੋਂ ਕੁੱਝ ਬਿਮਾਰੀਆਂ ਗੰਭੀਰ ਹਨ ਅਤੇ ਕੁੱਝ ਨਾਰਮਲ ਹੁੰਦੀਆਂ ਹਨ.
ਮੌੰਕੇ ਸਰੀਰ ਦੇ ਕਿਸੇ ਵੀ ਅੰਗ ਉੱਪਰ ਹੋ ਸਕਦੇ ਹਨ |ਮੁੱਖ ਰੂਪ ਵਿਚ ਇਹ ਹੱਥ ,ਪੈਰ .ਗੁੱਟ ,ਗੋਡਿਆਂ ਉੱਪਰ ਹੋ ਸਕਦੇ ਹਨ |ਇਸਦਾ ਮੁੱਖ ਕਾਰਨ ਪੈਪਿਲੋਮਾ ਵਾਈਰਸ ਦੀ ਵਜਾ ਨਾਲ ਹੁੰਦਾ ਹੈ |ਇਹ ਕੋਈ ਵੱਡੀ ਸਮੱਸਿਆ ਨਹੀਂ ਹੁੰਦੀ ਪਰ ਇਸ ਤੋਂ ਤੁਸੀਂ ਆਯੁਰਵੇਦ ਅਤੇ ਘਰੇਲੂ ਨੁਸਖਿਆਂ ਨਾਲ ਛੁਟਕਾਰਾ ਪਾ ਸਕਦੇ ਹੋ
ਕੀ ਚੀਜ ਹੈ ਮੌਕਾਂ
ਆਮ ਤੌਰ ਤੇ ਮੌਕੇ ਪਿਗਮੈਂਟ ਕੋਸ਼ਿਕਾਵਾਂ ਦਾ ਸਮੂਹ ਹੁੰਦੇ ਹਨ ਜੋ ਕਾਲੇ ਭੂਰੇ ਰੰਗ ਦੇ ਹੁੰਦੇ ਹਨ |ਪਰ ਇਹ ਤੁਹਾਡੇ ਲਈ ਹਾਨੀਕਾਰਕ ਨਹੀਂ ਹੁੰਦੇ |ਜੇਕਰ ਤੁਸੀਂ ਇਹਨਾਂ ਦਾ ਸਮੇਂ ਸਿਰ ਇਲਾਜ ਨਾ ਕਰਵਾਇਆ ਤਾਂ ਇਸ ਨਾਲ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਹੋ ਸਕਦੀਆਂ ਹਨ |ਕੁੱਝ ਮੌਕੇ ਅਨੁਵੰਸ਼ਿਕ ਹੁੰਦੇ ਹਨ ਅਤੇ ਕੁੱਝ ਜਿਆਦਾ ਧੁੱਪ ਵਿਚ ਰਹਿਣ ਦੇ ਕਾਰਨ ਹੋ ਜਾਂਦੇ ਹਨ |
ਕੁੱਝ ਮੌਕੇ ਅਜਿਹੇ ਹੁੰਦੇ ਹਨ ਜੋ ਪੈਦਾ ਹੋ ਕੇ ਆਪਣੇ-ਆਪ ਸਮਾਪਤ ਹੋ ਜਾਂਦੇ ਹਨ |ਮੌਕਿਆਂ ਨੂੰ ਕੱਟਣ ਜਾਂ ਫੋੜਨ ਨਾਲ ਇਹਨਾਂ ਦੀ ਸਾਰੇ ਸਰੀਰ ਉੱਪਰ ਹੋਣ ਦੀ ਸੰਭਾਵਨਾ ਹੋ ਜਾਂਦੀ ਹੈ |ਕਈ ਲੋਕ ਇਹਨਾਂ ਤੋਂ ਛੁਟਕਾਰਾ ਪਾਉਣ ਲਈ ਸਰਜਰੀ ਵੀ ਕਰਵਾਉਂਦੇ ਹਨ |ਜੇਕਰ ਤੁਹਾਡੇ ਸਰੀਰ ਉੱਪਰ ਵੀ ਬਹੁਤ ਜਿਆਦਾ ਮੌਕੇ ਹਨ ਤਾਂ ਤੁਸੀਂ ਕੇਲੇ ਦਾ ਇਸ ਤਰਾਂ ਇਸਤੇਮਾਲ ਕਰਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ
ਅਮਲਬੇਤ ਦੇ ਪੱਤੇ
ਆਮ ਤੌਰ ਤੇ ਇਸਦਾ ਇਸਤੇਮਾਲ ਅਮਲਬੇਲ ਦੇ ਪੱਤਿਆਂ ਦੇ ਰੂਪ ਵਿਚ ਹੀ ਕੀਤਾ ਜਾਂਦਾ ਹੈ |ਇਸਦਾ ਇਸਤੇਮਾਲ ਕਰਕੇ ਤੁਸੀਂ ਮੌਕਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ |ਇਸ ਲਈ ਇਹਨਾਂ ਪੱਤਿਆਂ ਦਾ ਪੇਸਟ ਬਣਾ ਲਵੋ |ਪੇਸਟ ਬਣਾਉਣ ਲਈ ਪੱਤਿਆਂ ਨੂੰ ਥੋੜੇ ਜਿਹੇ ਪਾਣੀ ਵਿਚ ਪੀਸ ਲਵੋ |ਇਸ ਪੇਸਟ ਨੂੰ ਦਿਨ ਵਿਚ ਦੋ ਵਾਰ ਮੌਕਿਆਂ ਉੱਪਰ ਲਗਾਉ |ਕੁੱਝ ਹੀ ਦਿਨਾਂ ਵਿਚ ਤੁਹਾਨੂੰ ਫਰਕ ਨਜਰ ਆਉਣ ਲੱਗ ਜਾਵੇਗਾ |