ਅਕਸਰ ਔਰਤਾਂ ਆਪਣੇ ਚਿਹਰੇ ਦਾ ਖਾਸ ਧਿਆਨ ਰੱਖਦੀਆਂ ਹਨ ਜਿਸਦੇ ਲਈ ਉਹ ਬਾਜਾਰ ਵਿਚੋਂ ਕਈ ਪ੍ਰਕਾਰ ਦੇ ਬਿਊਟੀ ਪ੍ਰੋਡਕਟਾਂ ਦਾ ਇਸਤੇਮਾਲ ਕਰਦੀਆਂ ਹਨ |ਇਸਦੇ ਇਲਾਵਾ ਨਿਯਮਿਤ ਅੰਤਰਾਲ ਨਾਲ ਵੀ ਬਿਊਟੀ ਪਾਰਲਰ ਜਾਂਦੀਆਂ ਹਨ |ਅੱਜ ਅਸੀਂ ਤੁਹਾਨੂੰ ਅਜਿਹੇ ਘਰੇਲੂ ਨੁਸਖੇ ਦੱਸਾਂਗੇ ਜਿਸ ਨਾਲ ਤੁਹਾਡਾ ਖਰਚਾ ਘੱਟ ਹੋ ਸਕਦਾ ਹੈ |ਤਾਂ ਆਓ ਜਾਣਦੇ ਹਾਂ ਇਹਨਾਂ ਨੁਸਖਿਆਂ ਬਾਰੇ……………………….
ਚਿਹਰੇ ਨੂੰ ਗੋਰਾ ਅਤੇ ਸੁੰਦਰ ਬਣਾਉਣ ਦੇ ਲਈ ਘਰੇਲੂ ਨੁਸਖੇ…………………..
1. ਗਵਾਰਪਾਠਾ ,ਸ਼ਹਿਦ ਅਤੇ ਨਿੰਬੂ – ਜੇਕਰ ਤੁਸੀਂ ਆਪਣੇ ਚਿਹਰੇ ਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਇਸਦੇ ਲਈ ਤੁਹਾਨੂੰ ਗਵਾਰਪਾਠਾ ਦੀਆਂ ਗਿਰੀਆਂ ਯਾਨਿ ਕਿ ਗਵਾਰਪਾਠੇ ਦੇ ਉੱਪਰ ਦੇ ਸਖਤ ਪੱਤਿਆਂ ਨੂੰ ਹਟਾਉਣ ਤੋਂ ਬਾਅਦ ਜੋ ਅੰਦਰ ਤਰਲ ਪਦਾਰਥ ਹੁੰਦਾ ਹੈ ਉਹ ਐੈਲੋਵੈਰਾ ਜੈੱਲ ,ਸ਼ਹਿਦ ਅਤੇ ਨਿੰਬੂ ਦਾ ਰਸ ਸਮਾਨ ਮਾਤਰਾ ਵਿਚ ਇਕੱਠਾ ਮਿਲਾਉਣਾ ਹੈ ਅਤੇ ਫਿਰ ਇਸਦਾ ਪੇਸਟ ਤਿਆਰ ਕਰਨਾ ਹੈ ਫਿਰ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਨੂੰ ਗੁਨਗੁਨੇ ਪਾਣੀ ਨਾਲ ਧੋਣਾ ਹੈ ਫਿਰ ਇਹ ਪੇਸਟ ਲਗਾਉਣਾ ਹੈ ਫਿਰ ਕੁੱਝ ਦੇਰ ਬਾਅਦ ਮਸਾਜ ਕਰਨ ਦੇ ਬਾਅਦ ਜਦ ਇਹ ਪੇਸਟ ਪੂਰੀ ਤਰਾਂ ਤੁਹਾਡੀ ਤਵਚਾ ਨੂੰ ਸੋਖ ਲਵੇ ,ਤਦ ਇਸਨੂੰ ਲੱਗਾ ਰਹਿਣ ਦਵੋ ਅਤੇ ਸਵੇਰੇ ਉਠਣ ਤੋਂ ਬਾਅਦ ਗੁਨਗੁਨੇ ਪਾਣੀ ਨਾਲ ਆਪਣਾ ਚਿਹਰਾ ਧੋ ਲਵੋ |
2. ਨਿੰਬੂ ਅਤੇ ਹਲਦੀ – ਚਮਕਦਾਰ ਤਵਚਾ ਪਾਉਣੀ ਇੱਕ ਲੜਕੀ ਦਾ ਸੁਪਨਾ ਹੁੰਦਾ ਹੈ |ਹਾਲਾਂਕਿ ਬਾਜਾਰ ਵਿਚ ਕਈ ਕਾੱਸਮੈਟਿਕ ਉਤਪਾਦ ਹਨ ਜੋ ਤੁਹਾਡੀ ਤਵਚਾ ਨੂੰ ਬੇਦਾਗ ਅਤੇ ਉਜਵਲ ਕਰਨ ਦੀ ਗਰੰਟੀ ਦਿੰਦੇ ਹਨ ,ਪ੍ਰਕਿਰਤਿਕ ਤਰੀਕੇ ਨਾਲ ਨਿਰਦੋਸ਼ ,ਅਤੇ ਸਵਸਥ ਤਵਚਾ ਪਾਉਣ ਦੇ ਲਈ ਕਈ ਲੋਕ ਨਿੰਬੂ ਦਾ ਇਸਤੇਮਾਲ ਕਰਦੇ ਹਨ |ਨਿੰਬੂ ਇਹ ਨਾ ਕੇਵਲ ਤਵਚਾ ਨੂੰ ਚਮਕਦਾਰ ਬਣਾਉਣ ਵਿਚ ਮੱਦਦ ਕਰਦਾ ਹੈ ਬਲਕਿ ਅਨੇਕਾਂ ਸਮੱਸਿਆਵਾਂ ਦਾ ਵੀ ਇਲਾਜ ਕਰਦਾ ਹੈ |ਇੱਕ ਕਟੋਰੀ ਵਿਚ 1/2 ਚਮਚ ਹਲਦੀ ਪਾਊਡਰ ਅਤੇ 1/2 ਚਮਚ ਨਿੰਬੂ ਦਾ ਰਸ ਲਵੋ ਅਤੇ ਪਾਣੀ ਦੇ ਇਸਤੇਮਾਲ ਨਾਲ ਇੱਕ ਪੇਸਟ ਤਿਆਰ ਕਰ ਲਵੋ |ਫਿਰ ਇਸਨੂੰ ਪੂਰੇ ਚਿਹਰੇ ਉੱਪਰ ਲਗਾਓ ਅਤੇ ਲਗਪਗ 10-15 ਮਿੰਟ ਤੱਕ ਛੱਡ ਦਵੋ |ਫਿਰ ਪਾਣੀ ਦੀ ਸਹਾਇਤਾ ਨਾਲ ਚਿਹਰੇ ਨੂੰ ਧੋ ਲਵੋ |
3. ਟਮਾਟਰ ,ਬਾਦਾਮ ਤੇਲ ਅਤੇ ਪਿਚ – ਇਸਦੇ ਇਲਾਵਾ ਤੁਸੀਂ ਸਵੇਰੇ ਉਠਣ ਦੇ ਬਾਅਦ ਅੱਧੀ ਪਿਚ ਅਤੇ ਅੱਧਾ ਟਮਾਟਰ ਮਿਕਸ ਕਰਕੇ ਪੀਸ ਲਵੋ ਅਤੇ ਇਸ ਜੂਸ ਦੀ ਆਪਣੇ ਚਿਹਰੇ ਉੱਪਰ ਮਸਾਜ ਕਰੋ ਅਤੇ ਸੁੱਕਣ ਤੋਂ ਬਾਅਦ ਚਿਹਰੇ ਨੂੰ ਧੋ ਲਵੋ |ਇਸਦੇ ਇਲਾਵਾ ਤੁਸੀਂ ਚਾਹੋ ਤਾਂ ਬਾਦਾਮ ਦੇ ਤੇਲ ਨਾਲ ਵੀ ਆਪਣੇ ਚਿਹਰੇ ਦੀ ਮਸਾਜ ਕਰ ਸਕਦੇ ਹੋ |ਅਜਿਹਾ ਕਰਨ ਨਾਲ ਕੁੱਖ ਦਿਨਾਂ ਵਿਚ ਤੁਹਾਡੀ ਤਵਚਾ ਜਵਾਨ ਦਿਖਣ ਲੱਗੇਗੀ ਅਤੇ ਕਿੱਲ ,ਮੌਕੇ ਵੀ ਜੜ ਤੋਂ ਖਤਮ ਹੋ ਜਾਣਗੇ |
4. ਗੁਲਾਬ-ਜਲ ਅਤੇ ਗਿਲਸਰੀਨ – ਸਾਰੇ ਜਾਣਦੇ ਹਨ ਕਿ ਗੁਲਾਬ-ਜਲ ਅਤੇ ਗਿਲਸਰੀਨ ਚਿਹਰੇ ਦੀ ਤਵਚਾ ਦੇ ਲਈ ਕਿੰਨਾਂ ਫਾਇਦੇਮੰਦ ਹੈ ,ਫਿਰ ਵੀ ਬਹੁਤ ਘੱਟ ਲੋਕ ਇਹਨਾਂ ਦੋਨਾਂ ਦੇ ਮਿਸ਼ਰਣ ਦੇ ਫਾਇਦਿਆਂ ਬਾਰੇ ਚੰਗੀ ਤਰਾਂ ਨਹੀਂ ਜਾਣਦੇ |ਮਿਸ਼ਰਣ ਦਾ ਅਸਰ ਚਿਹਰੇ ਦੀ ਤਵਚਾ ਉੱਪਰ ਸਰਦੀ ਵਿਚ ਅਤੇ ਗਰਮੀ ਵਿਚ ਜਿਆਦਾ ਹੁੰਦਾ ਹੈ ਕਿਉਂਕਿ ਇਹਨਾਂ ਦੋਨਾਂ ਸਮੇਂ ਤਵਚਾ ਜਾਂ ਡਰਾਈ ਹੋ ਜਾਂਦੀ ਹੈ ਜਾਂ ਰੁੱਖਾਪਣ ਆ ਜਾਂਦਾ ਹੈ |ਆਓ ਅਸੀਂ ਤੁਹਾਨੂੰ ਇਹਨਾਂ ਦੋਨਾਂ ਦੇ ਮਿਸ਼ਰਣ ਇਸਤੇਮਾਲ ਦੇ ਫਾਇਦੇ ਵਿਸਤਾਰ ਨਾਲ ਦੱਸ ਦਿੰਦੇ ਹਨ |
ਗੁਲਾਬ-ਜਲ ਅਤੇ ਗਿਲਸਰੀਨ ਦੇ ਫਾਇਦੇ………………………..
1. ਗੁਲਾਬ-ਜਲ ਅਤੇ ਗਿਲਸਰੀਨ ਨੂੰ ਮਿਲਾ ਕੇ ਚਿਹਰੇ ਉੱਪਰ ਹਲਕੇ-ਹਲਕੇ ਰਗੜਨ ਨਾਲ ਤਵਚਾ ਦੇ ਰੁੱਖੇਪਣ ਨੂੰ ਨਿਖਾਰਨ ਵਿਚ ਸਹਾਇਕ ਹੈ |ਇਹ ਪ੍ਰਕਿਰਿਆਂ ਸੌਣ ਤੋਂ ਪਹਿਲਾਂ 5 ਮਿੰਟ ਕਰਨੀ ਚਾਹੀਦੀ ਹੈ |
2. ਗੁਲਾਬ-ਜਲ ਅਤੇ ਗਿਲਸਰੀਨ ਨੂੰ ਹਫਤੇ ਵਿਚ 2 ਦਿਨ ਲਗਾਉਣ ਨਾਲ ਤਵਚਾ ਦੀਆਂ ਕੋਸ਼ਿਕਾਵਾਂ ਵਿਚ ਨਵੀਂ ਜਾਣ ਆ ਜਾਂਦੀ ਹੈ ਅਤੇ ਤਵਚਾ ਦੇ ਛਿਦਰਾਂ ਅੰਦਰ ਜੰਮਣ ਵਾਲਾ ਮੈਲ ਆਸਾਨੀ ਨਾਲ ਮਲਣ ਤੇ ਬਾਹਦ ਆ ਜਾਂਦਾ ਹੈ |
3. ਗੁਲਾਬ-ਜਲ ਅਤੇ ਗਿਲਸਰੀਨ ਤਵਚਾ ਉੱਪਰ ਹਲਕਾ-ਹਲਕਾ ਰਗੜਨ ਤੇ ਖੂਨ ਸੰਚਾਰ ਵਿਚ ਸਹਾਇਕ ਹੈ ਕਿਉਂਕਿ ਇਸ ਵਿਚ ਐਂਟੀ-ਏਜਿੰਗ ਰੋਧਕ ਗੁਣ ਹੁੰਦੇ ਹਨ ਜੋ ਕਿ ਤਵਚਾ ਉੱਪਰ ਝੁਰੜੀਆਂ ਪੈਣ ਤੋਂ ਰੋਕਦੇ ਹਨ |ਚਿਹਰਾ ਉਮਰ ਦੇ ਹਿਸਾਬ ਨਾਲ ਕਾਫੀ ਯੰਗ ਅਤੇ ਸੁੰਦਰ ਲੱਗਦਾ ਹੈ |
4. ਤਵਚਾ ਦਾ ਢਿੱਲਾਪਣ ਅਤੇ ਰੁੱਖੇਪਣ ਨੂੰ ਦੂਰ ਕਰਨ ਲਈ ਗੁਲਾਬ-ਜਲ ਅਤੇ ਗਿਲਸਰੀਨ ਇੱਕ ਖਾਸ ਦਵਾ ਦੀ ਤਰਾਂ ਕੰਮ ਕਰਦੀ ਹੈ |ਇਸ ਨਾਲ ਚਿਹਰੇ ਵਿਚ ਨਿਖਾਰ ਅਤੇ ਦਾਗ-ਦੱਬੇ ਦੂਰ ਹੋ ਜਾਂਦੇ ਹਨ |