ਹਰ ਘਰ ਵਿਚ ਅਲੈਚੀ ਦਾ ਪ੍ਰਯੋਗ ਕਿਸੇ ਨਾ ਕਿਸੇ ਰੂਪ ਵਿਚ ਲਾਜਮੀ ਕੀਤਾ ਜਾਂਦਾ ਹੈ ਕੋਈ ਇਸਨੂੰ ਇਕ ਮਸਾਲੇ ਦੀ ਤਰਾਂ ਇਸਤੇਮਾਲ ਕਰਦਾ ਹੈ ਅਤੇ ਕੋਈ ਚਾਹ ਵਿਚ ਅਲੈਚੀ ਦਾ ਪ੍ਰਯੋਗ ਕਰਦਾ ਹੈ ਅਤੇ ਕਈ ਲੋਕ ਅਜਿਹੇ ਹਨ ਜੋ ਇਸਨੂੰ ਸਵਾਦ ਦੇ ਰੂਪ ਵਿਚ ਅਤੇ ਮੂੰਹ ਫ਼ਰੈਸ਼ਰ ਦੇ ਰੂਪ ਵਿਚ ਖਾਂਦੇ ਹਨ ਪਰ ਅਲੈਚੀ ਦੇ ਗੁਣ ਅਤੇ ਪ੍ਰਯੋਗ ਇੱਥੇਹੀ ਖਤਮ ਨਹੀਂ ਹੁੰਦੇ ਬਲਕਿ ਇੱਥੋਂ ਤਾਂ ਅਲੈਚੀ ਦੀ ਵਿਸ਼ੇਸ਼ਤਾ ਸ਼ੁਰੂ ਹੁੰਦੀ ਹੈ ਅਤੇ ਜੇਕਰ ਤੁਸੀਂ ਰਾਤ ਦੇ ਸਮੇਂ ਅਲੈਚੀ ਖਾ ਕੇ ਗਰਮ ਪਾਣੀ ਪੀਂਦੇ ਹੋ ਤਾਂ ਤੁਹਾਨੂੰ ਅਲੈਚੀ ਦੇ ਅਣ-ਗਿਣਤ ਲਾਭ ਪ੍ਰਾਪਤ ਹੁੰਦੇ ਹਨ ਤਾਂ ਆਓ ਜਾਣਦੇ ਹਨ ਕਿ ਰਾਤ ਨੂੰ ਅਲੈਚੀ ਤੋਂ ਬਾਅਦ ਪਾਣੀ ਪੀਣ ਨਾਲ ਕਿਹੜੇ ਲਾਭ ਪ੍ਰਾਪਤ ਹੁੰਦੇ ਹਨ……………
1-ਚਰਬੀ ਦੂਰ ਕਰੇ-ਜੇਕਰ ਤੁਹਾਡੀ ਕਮਰ ਦੇ ਆਸ-ਪਾਸ ਜਮਾਂ ਚਰਬੀ ,ਬੇਡੌਲ ਸਰੀਰ ਅਤੇ ਵੱਧਦੇ ਵਜਨ ਤੋਂ ਪਰੇਸ਼ਾਨ ਤਾਂ ਤੁਹਾਨੂੰ ਵੀ ਦੱਸ ਦਈਏ ਕਿ ਤੁਸੀਂ ਵੀ ਰਾਤ ਨੂੰ ਸੌਂਣ ਤੋਂ ਪਹਿਲਾਂ 1 ਅਲੈਚੀ ਖਾ ਕੇ ਗਰਮ ਪਾਣੀ ਜਰੂਰ ਪੀਓ ਕਿਉਕਿ ਅਲੈਚੀ ਵਿਚ ਮੌਜੂਦ ,ਪੋਟਾਸ਼ੀਅਮ ,ਮੈਗਨੀਸ਼ੀਅਮ ,ਵਿਟਾਮਿਨ B1 ,B6 ਅਤੇ C ਬਹੁਤ ਜ਼ਿਆਦਾ ਚਰਬੀ ਨੂੰ ਪਿਘਲਾ ਦਿੰਦਾ ਹੈ ਅਤੇ ਇਸ ਵਿਚ ਮੌਜੂਦ ਫਾਈਬਰ ਅਤੇ ਕੈਲਸ਼ੀਅਮ ਤੁਹਾਡੇ ਵਜਨ ਨੂੰ ਨਿਯੰਤਤਰਿਤ ਰੱਖਦਾ ਹੈ |
2-ਝੜਦੇ ਵਾਲਾਂ ਨੂੰ ਰੋਕੇ-ਅੱਜ-ਕੱਲ ਬਦਲਦੇ ਖਾਣ-ਪਾਣ ਅਤੇ ਬਦਲਦੇ ਲਾਈਫ ਸਟਾਇਲ ਕਰਕੇ ਵਾਲਾਂ ਦੇ ਝੜਨ ,ਟੁੱਟਣ ਦੀ ਸਮੱਸਿਆ ਬਹੁਤ ਤੇਜੀ ਨਾਲ ਵੱਧਦੀ ਜਾ ਰਹੀ ਹੈ ਅਤੇ ਕੁੱਝ ਮੌਸਮ ਅਤੇ ਜਗਾ ਦੇ ਬਦਲਣ ਕਾਰਨਵੀ ਕਈ ਲੋਕ ਇਸ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਸਮੱਸਿਆ ਵਿਚ 1 ਅਲੈਚੀ ਖਾ ਕੇ ਉੱਪਰ ਦੀ ਪਾਣੀ ਪੀਣ ਨਾਲ ਵਾਲਾਂ ਦੀਆਂ ਜੜਾਂ ਨੂੰ ਮਜਬੂਤੀ ਮਿਲਦੀ ਹੈ ਅਤੇ ਡੈਂਡਰਫ਼ ਦੂਰ ਹੁੰਦੀ ਹੈ ਅਤੇ ਵਾਲਾਂ ਦਾ ਝੜਨਾ ਵੀ ਬੰਦ ਹੋ ਜਾਂਦਾ ਹੈ |
3-ਚੁੱਟਕੀ ਵਿਚ ਦੂਰ ਕਰੇ ਕਬਜ-ਜੇਕਰ ਤੁਸੀਂ ਰਾਤ ਦੇ ਸਮੇਂ 1 ਅਲੈਚੀ ਖਾ ਕੇ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਹਾਡੀ ਪਾਚਣ ਕਿਰਿਆਂ ਨੂੰ ਮਜਬੂਤੀ ਮਿਲਦੀ ਹੈ |ਆਂਤਾਂ ਅਤੇ ਕਿਡਨੀ ਦੀ ਸਫਾਈ ਹੁੰਦੀ ਹੈ ਜਿਸ ਨਾਲ ਪੁਰਾਣੀ ਤੋਂ ਪੁਰਾਣੀ ਕਬਜ ਵੀ ਠੀਕ ਹੋ ਜਾਂਦੀ ਹੈ |
4-ਵੀਰਜ ਨੂੰ ਗਾੜਾ ਕਰੇ-ਜੇਕਰ ਤੁਹਾਡਾ ਵੀਰਜ ਪਤਲਾ ਹੋ ਗਿਆ ਹੈ ,ਸ਼ੁਕਰਾਣੂਆਂ ਵਿਚ ਕਮੀ ਆ ਗਈ ਹੈ ਜਾਂ ਤੁਹਾਡੀ ਇੰਦਰੀ ਵਿਚ ਢਿੱਲਾਪਣ ਹੈ ਤਾਂ ਅਲੈਚੀ ਅਤੇ ਪਾਣੀ ਤੁਹਾਡੇ ਲਈ ਇਕ ਵਰਦਾਨ ਦਾ ਕੰਮ ਕਰੇਗੀ ਜੀ ਹਾਂ ? ਅਲੈਚੀ ਵਿਚ ਕੁੱਝ ਅਜਿਹੇ ਗੁਣ ਹੁੰਦੇ ਹਨ ਜੋ ਸ਼ੁਕਰਾਣੂਆਂ ਦੀ ਸੰਖਿਆਂ ਨੂੰ ਵਧਾ ਕੇ ਵੀਰਜ ਨੂੰ ਬਣਾਉਣ ਵਿਚ ਮੱਦਦ ਕਰਦੇ ਹਨ |ਤੁਹਾਡੀ ਕੰਮ ਭਾਵਨਾ ਨੂੰ ਵਧਾ ਕੇ ਇੰਦਰੀ ਵਿਚ ਨਵੀ ਜਾਨ ਪਾ ਦਿੰਦੇ ਹਨ ਅਤੇ ਨੰਪੁਸਤਕਾ ਅਤੇ ਅਰੂਚੀ ਜਿਹੇ ਰੋਗਾਂ ਤੋਂ ਮੁਕਤੀ ਦਵਾਉਂਦੇ ਹਨ ਇਸ ਲਈ ਰਾਤ ਨੂੰ ਅਲੈਚੀ ਖਾ ਕੇ ਗਰਮ ਪਾਣੀ ਪੀਣਾ ਕਦੇ ਨਾਲ ਭੁੱਲੋ |
5-ਖੂਨ ਦਾ ਸੰਚਾਰ ਵਧੀਆ ਬਣਾਵੇ-ਸਵਸਥ ਵਿਅਕਤੀ ਦੇ ਲਈ ਖੂਨ ਸੰਚਾਰ ਦਾ ਬੇਹਤਰ ਹੋਣਾ ਬਹੁਤ ਜਰੂਰੀ ਹੈ ਕਿਉਕਿ ਖਾਣੇ ਵਿਚ ਸਾਰੇ ਪੋਸ਼ਕ ਤੱਤ ਖੂਨ ਵਿਚ ਮਿਲ ਕੇ ਹੀ ਸਰੀਰ ਦੇ ਹਰ ਹਿੱਸੇ ਤੱਕ ਪਹੁੰਚਦੇ ਹਨ |ਇਸ ਲਈ ਜੇਕਰ ਤੁਹਾਡਾ ਖੂਨ ਦਾ ਸੰਚਾਰ ਹੀ ਵਧੀਆ ਨਹੀਂ ਹੈ ਤਾਂ ਤੁਹਾਡੇ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਵੇਗੀ ਪਰ ਜੇਕਰ ਤੁਸੀਂ 1 ਅਲੈਚੀ ਤੋਂ ਬਾਅਦ ਪਾਣੀ ਪੀ ਕੇ ਸੌਂਦੇ ਹੋ ਨਾ ਸਿਰਫ ਤੁਹਾਡਾ ਖੂਨ ਦਾ ਸੰਚਾਰ ਵਧੀਆ ਬਣਦਾ ਹੈ ਬਲਕਿ ਖੂਨ ਸ਼ੁੱਧ ਵੀ ਕਰਦਾ ਹੈ ਜਿਸ ਨਾਲ ਤੁਹਾਡੇ ਚਿਹਰੇ ਤੇ ਨਿਖਾਰ ਵੀ ਆਉਂਦਾ ਹੈ |
6-ਨੀਂਦ ਨਾ ਆਉਣ ਦੀ ਸਮੱਸਿਆ ਦੂਰ ਕਰੇ-ਦੋਸਤੋ ਅੱਜ ਦੇ ਸਮੇਂ ਹਰ ਵਿਅਕਤੀ ਰਾਤ ਦੇ ਸਮੇਂ ਵੀ ਫੋਨ ਜਾਂ ਲੈਪਟੋਪ ਤੇ ਲੱਗਾ ਰਹਿੰਦਾਹੈ ਜਿਸ ਕਾਰਨ ਬਹੁਤ ਵਿਅਕਤੀ ਨੀਂਦ ਨਾ ਆਉਣ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਹੌਲੀ-ਹੌਲੀ ਬਾਕੀ ਰੋਗ ਵੀ ਤੁਹਾਨੂੰ ਘੇਰ ਲੈਂਦੇ ਹਨ ਤਾਂ ਤੁਹਾਨੂੰ ਰਾਤ ਨੂੰ ਸੌਂਣ ਤੋਂ ਪਹਿਲਾਂ 1 ਅਲੈਚੀ ਅਤੇ 1 ਗਿਲਾਸ ਗਰਮ ਪਾਣੀ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਕਿਉਕਿ ਅਲੈਚੀ ਵਿਚ ਕੁੱਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਦਿਮਾਗ ਨੂੰ ਸ਼ਾਂਤ ਕਰਦੇ ਹਨ ਜਿਸ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ ਇਸ ਤੋਂ ਇਲਾਵਾ ਇਹ ਖਰਾਟੇ ਲੈਣ ਦੀ ਆਦਤ ਨੂੰ ਦੂਰ ਕਰ ਦਿੰਦੇ ਹਨ |ਇਹਨਾਂ ਸਭ ਤੋ ਇਲਾਵਾ ਇਹ ਸਾਹ ਸੰਬੰਧੀ ਰੋਗਾਂ ਨੂੰ ਦੂਰ ਕਰਨ ,ਹੱਡੀਆਂ ਨੂੰ ਮਜਬੂਤੀ ਪ੍ਰਦਾਨ ਕਰਨ ,ਪਾਚਣ-ਤੰਤਰ ਦੀ ਸ਼ਕਤੀ ਨੂੰ ਵਧਾਉਣ ਅਤੇ ਮੂਤਰ ਵਿਕਾਰਾਂ ਨੂੰ ਦੂਰ ਕਰਨ ਅਤੇ ਹੋਰ ਅਨੇਕਾਂ ਰੋਗਾਂ ਨੂੰ ਦੂਰ ਕਰਨ ਵਿਚ ਸਹਾਇਕ ਹੈ |ਇਸ ਲਈ ਤੁਸੀਂ ਵੀ ਅੱਜ ਰਾਤ ਤੋਂ ਹੀ ਸੌਣ ਤੋਂ ਪਹਿਲਾਂ 1 ਅਲੈਚੀ ਖਾ ਕੇ 1 ਗਿਲਾਸ ਗਰਮ ਪਾਣੀ ਜਰੂਰ ਪੀਓ ਅਤੇ ਅਲੈਚੀ ਨੂੰ ਇਕ ਮਸਾਲਾ ਸਮਝ ਕੇ ਭੁੱਲ ਨਾ ਕਰੋ |