ਕੁੱਝ ਲੋਕ ਆਪਣੇ ਖਰਾਟੇ ਮਾਰਨ ਦੀ ਆਦਤ ਤੋਂ ਬਹੁਤ ਪਰੇਸ਼ਾਨ ਰਹਿੰਦੇ ਹਨ |ਖਰਾਟੇ ਮਾਰਨਾ ਇੱਕ ਅਜਿਹੀ ਬਿਮਾਰੀ ਹੈ ਜੋ ਅਣਚਾਹੇ ਰੂਪ ਵਿਚ ਤੁਹਾਡੇ ਨਾਲ ਚਿਪਕ ਜਾਂਦੀ ਹੈ |ਖਰਾਟੇ ਮਾਰਨ ਦੀ ਵਜਾ ਕਾਰਨ ਲੋਕ ਤੁਹਾਡੇ ਨਾਲ ਸੌਣਾ ਪਸੰਦ ਨਹੀਂ ਕਰਦੇ ਅਤੇ ਤੁਹਾਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ |ਜੇਕਰ ਤੁਸੀਂ ਆਪਣੀ ਇਸ ਖਰਾਟੇ ਦੇ ਪਰੇਸ਼ਾਨੀ ਨੂੰ ਦੂਰ ਕਰਨਾ ਚਾਹੁੰਦੇ ਹੋ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕੁੱਝ ਖਾਸ ਘਰੇਲੂ ਨੁਸਖੇ ਜਿੰਨਾਂ ਦੀ ਮੱਦਦ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ |
ਖਰਾਟੇ ਆਉਣ ਦਾ ਕਾਰਨ……………………….
– ਕਈ ਵਾਰ ਸਾਹ ਲੈਣ ਵਾਲੀ ਨਾਲੀ ਦੇ ਕੋਲ ਜਿਆਦਾ ਟਿਸ਼ੂ ਜਮਾਂ ਹੋ ਜਾਂਦੇ ਹਨ ਜਾਂ ਸਾਹ ਦੀ ਨਲੀ ਨਾਲ ਜੁੜੀਆਂ ਮਾਸਪੇਸ਼ੀਆਂ ਢਿੱਲੀਆਂ ਹੋ ਜਾਂਦੀਆਂ ਹਨ ਜਿਸ ਨਾਲ ਹਵਾ ਦੇ ਪ੍ਰਵਾਹ ਵਿਚ ਰੁਕਾਵਟ ਆਉਂਦੀ ਹੈ |ਇਸ ਨਾਲ ਸਾਹ ਇਕਸਾਰ ਰੂਪ ਨਾਲ ਨਹੀਂ ਆਉਂਦਾ ਅਤੇ ਖਰਾਟਿਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ |ਬੰਦ ਮੂੰਹ ਨਾਲ ਖਰਾਟੇ ਲੈਣਾ ਜੀਭ ਦੀ ਸਰੰਚਨਾ ਵਿਚ ਸਮੱਸਿਆ ਦਾ ਸੰਕੇਤ ਹੈ ਅਤੇ ਖੁੱਲੇ ਮੂੰਹ ਨਾਲ ਖਰਾਟੇ ਲੈਣ ਦਾ ਸੰਬੰਧ ਗਲੇ ਦੇ ਟਿਸ਼ੂਆਂ ਨਾਲ ਹੋ ਸਕਦਾ ਹੈ
-ਖਰਾਟੇ ਲੈਂਦੇ ਸਮੇਂ ਜੋ ਆਵਾਜ ਆਉਂਦੀ ਹੈ ਉਹ ਤਾਲੂ ਦੇ ਟਿਸ਼ੂ ਅਤੇ ਗਲੇ ਦੇ ਪਿਛਲੇ ਭਾਗ ਵਿਚ ਲਟਕੇ ਟਿਸ਼ੂ ਵਿਚ ਕੰਪਨ ਦੇ ਕਾਰਨ ਆਉਂਦੀ ਹੈ |ਸਰਦੀ ਜਾਂ ਐਲਰਜੀ ਦੇ ਕਾਰਨ ਆਉਣ ਵਾਲੇ ਖਰਾਟੇ ਅਸਥਾਈ ਹੁੰਦੇ ਹਨ |ਇਸ ਤਰਾਂ ਗਰਭਅਵਸਥਾ ਦੇ ਦੌਰਾਨ ਵੀ ਗਲੇ ਵਿਚ ਫੈਟੀ ਟਿਸ਼ੂ ਜਮਾਂ ਹੋਣ ਦੇ ਕਾਰਨ ਕੁੱਝ ਔਰਤਾਂ ਖਰਾਟੇ ਲੈਂਦੀਆਂ ਹਨ |
-ਜੇਕਰ ਤੁਸੀਂ ਵੀ ਜਾਂ ਤੁਹਾਡੇ ਪਰਿਵਾਰ ਵਿਚ ਕੋਈ ਇਸ ਸਮੱਸਿਆ ਤੋਂ ਪਰੇਸ਼ਾਨ ਹੈ ਤਾਂ ਅਸੀਂ ਉਸਨੂੰ ਇਹ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ |ਜਿੰਨਾਂ ਦੀ ਸਹਾਇਤਾ ਨਾਲ ਤੁਸੀਂ ਇਸ ਸਮੱਸਿਆ ਤੋਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ |
-ਰੋਜ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਚਮਚ ਸ਼ਹਿਦ ਦਾ ਸੇਵਨ ਕਰਨਾ ਤੁਹਾਡੇ ਲਈ ਫਾਇਦੇਮੰਦ ਹੋ ਸਕਦਾ ਹੈ |
-ਰੋਜਾਨਾ ਸੌਣ ਤੋਂ ਪਹਿਲਾਂ ਇੱਕ ਗਿਲਾਸ ਗੁਨਗੁਨਾ ਪਾਣੀ ਪੀਓ |ਇਸ ਨਾਲ ਤੁਹਾਨੂੰ ਖਰਾਟੇ ਨਹੀਂ ਆਉਣਗੇ ਕਿਉਂਕਿ ਇਸਨੂੰ ਪੀਣ ਨਾਲ ਸਾਹ ਦੀ ਨਲੀ ਖੁੱਲ ਜਾਂਦੀ ਹੈ |
-ਸੌਣ ਤੋਂ ਪਹਿਲਾਂ ਗਰਮ ਪਾਣੀ ਵਿਚ ਬਾਮ ਪਾ ਕੇ ਭਾਫ ਲਵੋ |ਇਸ ਨਾਲ ਤੁਹਾਨੂੰ ਖਰਾਟੇ ਨਹੀਂ ਆਉਣਗੇ |
-ਖਰਾਟੇ ਆਉਣ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਮੋਟਾਪਾ |ਜੇਕਰ ਤੁਹਾਡਾ ਵਜਨ ਘੱਟ ਹੋਵੇਗਾ ਤਾਂ ਤੁਹਾਨੂੰ ਖਰਾਟੇ ਨਹੀਂ ਆਉਣਗੇ |ਇਸ ਲਈ ਆਪਣਾ ਵਜਨ ਕੰਟਰੋਲ ਵਿਚ ਰੱਖੋ |
-ਆਮ ਤੌਰ ਨਾਲ ਯੋਗਾ ਕਰਨ ਤੇ ਫਾਇਦੇ ਹੁੰਦੇ ਹਨ |ਇੰਨਾਂ ਵਿਚੋਂ ਹੀ ਇੱਕ ਫਾਇਦਾ ਹੈ ਖਰਾਟਿਆਂ ਤੋਂ ਬਚਣ ਦਾ |ਇਸ ਲਈ ਤੁਸੀਂ ਯੋਗਾ ਜਰੂਰ ਕਰੋ |
-ਕਈ ਵਾਰ ਤਾਂ ਸਰਦੀ-ਜੁਕਾਮ ਦੇ ਕਾਰਨ ਨੱਕ ਬੰਦ ਹੋ ਜਾਂਦਾ ਹੈ |ਜਿਸ ਨਾਲ ਤੁਹਾਨੂੰ ਖਰਾਟੇ ਆਉਂਦੇ ਹਨ |ਇਸ ਲਈ ਸੌਣ ਤੋਂ ਪਹਿਲਾਂ ਨੱਕ ਸਾਫ਼ ਕਰ ਲਵੋ |
-ਕਈ ਲੋਕਾਂ ਨੂੰ ਸਮੋਕਿੰਗ ਕਰਨ ਦੇ ਨਾਲ ਖਰਾਟੇ ਆਉਣ ਲੱਗਦੇ ਹਨ |ਇਸ ਲਈ ਕੋਸ਼ਿਸ਼ ਕਰੋ ਕਿ ਸਮੋਕਿੰਗ ਛੱਡ ਦਵੋ |
–ਜੇਕਰ ਤੁਸੀਂ ਇਸ ਖਰਾਟਿਆਂ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਆਪਣੀ ਨਲੀ ਦੀ ਸੋਜ ਨੂੰ ਘੱਟ ਕਰਨ ਦੇ ਲਈ ਗੁਨਗੁਨੇ ਪਾਣੀ ਨਮਕ ਮਿਲਾ ਕੇ ਉਸ ਨਾਲ ਗਰਾਰੇ ਕਰੋ |
-ਖਰਾਟੇ ਤੁਹਾਡੀ ਡਾਇਟ ਦੇ ਕਾਰਨ ਵੀ ਆ ਸਕਦੇ ਹਨ |ਇਸ ਲਈ ਆਪਣੇ ਖਾਣ-ਪਾਣ ਉੱਪਰ ਥੋੜਾ ਧਿਆਨ ਦਵੋ ਅਤੇ ਪ੍ਰੋਟੀਨਯੁਕਤ ਭੋਜਨ ਲਵੋ |
ਕੁੱਝ ਘਰੇਲੂ ਨੁਸਖੇ ਜਿੰਨਾਂ ਦੀ ਮੱਦਦ ਨਾਲ ਇਹ ਸਮੱਸਿਆ ਦੂਰ ਹੋ ਸਕਦੀ ਹੈ…………………….
ਖਰਾਟੇ ਨੂੰ ਦੂਰ ਕਰਨ ਦੇ ਲਈ ਸੌਣ ਤੋਂ ਪਹਿਲਾਂ ਅਲਕੋਹਲ ਨੂੰ ਕਹੋ ਬਾਏ-ਬਾਏ………………….
ਕੀ ਤੁਸੀਂ ਜਾਣਦੇ ਹੋ ਕਿ ਕਈ ਦਰਦ ਨੂੰ ਕਰਨ ਵਾਲੀਆਂ ਦਵਾਈਆਂ ਦੀ ਤਰਾਂ ਹੀ ਅਲਕੋਹਲ ਵੀ ਸਾਡੇ ਸਰੀਰ ਦੀਆਂ ਮਾਸਪੇਸ਼ੀਆਂ ਦੇ ਖਿਚਾਅ ਨੂੰ ਘੱਟ ਕਰਨ ਵਿਚ ਮੱਦਦ ਕਰਦੀ ਹੈ |ਜਿਆਦਾ ਅਲਕੋਹਲ ਸੇਵਨ ਕਰ ਲੈਣ ਨਾਲ ਤੁਹਾਡੇ ਗਲੇ ਦੀਆਂ ਮਾਸਪੇਸ਼ੀਆਂ ਫੈਲ ਜਾਂਦੀਆਂ ਹਨ ਜਿਸ ਨਾਲ ਖਰਾਟਿਆਂ ਦੀ ਪਰੇਸ਼ਾਨੀ ਵੱਧ ਜਾਂਦੀ ਹੈ |ਜੇਕਰ ਤੁਸੀਂ ਚੈਨ ਦੀ ਨੀਂਦ ਸੌਣਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਕਦੇ ਵੀ ਅਲਕੋਹਲ ਨਾ ਲਵੋ |
ਆਪਣਾ ਸਰਹਾਣਾ ਅਤੇ ਕਵਰ ਸਾਫ਼ ਰੱਖੋ……………………………
ਕੁੱਝ ਲੋਕ ਜਿਸ ਸਰਹਾਣੇ ਉੱਪਰ ਸੌਂਦੇ ਹਨ ਉਸਦੇ ਕਵਰ ਨੂੰ ਕਈ ਮਹੀਨਿਆਂ ਤੱਕ ਨਹੀਂ ਬਦਲਦੇ ਜੋ ਕਿ ਬਹੁਤ ਗਲਤ ਹੈ |ਗੰਦੇ ਸਰਹਾਣੇ ਅਤੇ ਸਰਹਾਣੇ ਦੇ ਖੋਲ ਵਿਚੋਂ ਤੁਹਾਡੇ ਵਾਲਾਂ ਦੁਆਰਾ ਆਏ ਬਾਹਰ ਦੇ ਕੀਟਾਣੂ ਜਮਾਂ ਹੋ ਜਾਂਦੇ ਹਨ ਅਤੇ ਜਦ ਤੁਸੀਂ ਸੌਂਦੇ ਸਮੇਂ ਸਾਹ ਲੈਂਦੇ ਹੋ ਤਾਂ ਕੀਟਾਣੂ ਤੁਹਾਡੇ ਨੱਕ ਦੇ ਜਰੀਏ ਸਰੀਰ ਵਿਚ ਐਂਟਰ ਹੋ ਜਾਂਦੇ ਹਨ ਅਤੇ ਖਰਾਟਿਆਂ ਦੀ ਸਮੱਸਿਆ ਸ਼ੁਰੂ ਹੋ ਜਾਂਦੀ ਹੈ |
ਖਰਾਟਿਆਂ ਨੂੰ ਰੋਕਣ ਲਈ ਨਸ਼ਾਂ ਨਾ ਕਰੋ………………………….
ਵੈਸੇ ਤਾਂ ਸਭ ਜਾਣਦੇ ਹਨ ਕਿ ਨਸ਼ਾ ਸਾਡੇ ਫੇਫੜਿਆਂ ਉੱਪਰ ਸਿੱਧਾ ਪ੍ਰਭਾਵ ਪਾਉਂਦਾ ਹੈ |ਤੁਹਾਨੂੰ ਦੱਸ ਦਈਏ ਕਿ ਇਸ ਨਾਲ ਫੇਫੜਿਆਂ ਦੀ ਸ਼ਕਤੀ ਉੱਪਰ ਵੀ ਆੱਪੋਜਿਟ ਹੁੰਦਾ ਹੈ |ਜੋ ਲੋਕ ਜਿਆਦਾ ਮਾਤਰਾ ਵਿਚ ਨਸ਼ਾ ਕਰਦੇ ਹਨ ਉਹਨਾਂ ਨੂੰ ਸੌਂਦੇ ਸਮੇਂ ਆੱਕਸੀਜਨ ਦੀ ਕਮੀ ਹੋਣ ਲੱਗਦੀ ਹੈ ਅਤੇ ਇਸ ਸਥਿਤੀ ਵਿਚ ਸਾਡਾ ਸਰੀਰ ਆੱਕਸੀਜਨ ਨੂੰ ਪ੍ਰਾਪਤ ਕਰਨ ਦੇ ਲਈ ਖਰਾਟੇ ਲੈਂਦਾ ਹੈ |
ਖਰਾਟਿਆਂ ਦੇ ਲਈ ਅਸਰਦਾਰ ਹੈ ਸ਼ਹਿਦ………………………………..
ਖਰਾਟਿਆਂ ਨੂੰ ਰੋਕਣ ਦੇ ਲਈ ਸ਼ਹਿਦ ਕਾਫੀ ਕਾਰਗਾਰ ਹੁੰਦਾ ਹੈ |ਐਂਟੀ-ਇਫਲੇਮੈਟਰੀ ਅਤੇ ਐਂਟੀ-ਮਾਈਕ੍ਰੋਬਲ ਗੁਣਾਂ ਨਾਲ ਭਰਪੂਰ ਸ਼ਹਿਦ ਹਵਾ ਦੇ ਮਾਰਗ ਵਿਚ ਕਿਸੇ ਤਰਾਂ ਦੀ ਰੁਕਾਵਟ ਨੂੰ ਦੂਰ ਕਰਦਾ ਹੈ |ਇਹ ਤੁਹਾਡੇ ਗਲੇ ਨੂੰ ਫੁੱਲਣ ਤੋਂ ਬਚਾਉਂਦਾ ਹੈ |