ਉਂਝ ਤਾਂ ਪਿਸਤੇ ਦੀ ਵਰਤੋਂ ਨਿਯਮਿਤ ਤੌਰ ‘ਤੇ ਕਰਨ ਨਾਲ ਐਂਟੀਏਜਿੰਗ ਤੋਂ ਲੈ ਕੇ ਮਰਦਾਨਗੀ ਵਧਾਉਣ ਤੱਕ ਦੇ ਕਈ ਫਾਇਦੇ ਮੰਨੇ ਜਾਂਦੇ ਹਨ, ਪਰ ਹਾਲ ਹੀ ‘ਚ ਹੋਈ ਸ਼ੋਧ ‘ਚ ਇਸ ਦੇ ਨਵੇਂ ਫਾਇਦੇ ਦਾ ਵੀ ਪਤਾ ਲੱਗਾ ਹੈ। ਪੇਨ ਸਟੇਟ ਯੂਨੀਵਰਸਿਟੀ ਦੇ ਸ਼ੋਧਕਰਤਾਂ ਨੇ ਆਪਣੀ ਖੋਜ ‘ਚ ਮੰਨਿਆ ਹੈ ਕਿ ਦਿਨ ‘ਚ ਦੋ ਵਾਰ ਪਿਸਤਾ ਖਾਣ ਨਾਲ ਡਾਇਬਟੀਜ਼ ਟਾਈਪ 2 ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਸ਼ੋਧਕਰਤਾਂ ਸ਼ੀਲਾ ਜੀ ਵੇਸਟ ਅਨੁਸਾਰ ਡਾਇਬਟੀਜ਼ ਦੇ ਮਰੀਜ਼ਾਂ ਨੂੰ ਦਿਨ ‘ਚ ਦੋ ਵਾਰ ਪਿਸਤੇ ਦੀ ਵਰਤੋਂ ਫਾਇਦਾ ਪਹੁੰਚਾਉਂਦੀ ਹੈ। ਇਸ ਨਾਲ ਤਣਾਅ ਦੂਰ ਹੁੰਦਾ ਹੈ ਅਤੇ ਦਿਲ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ। ਵੇਸਟ ਅਨੁਸਾਰ ਪਿਸਤਾ ‘ਚ ਵੱਡੀ ਗਿਣਤੀ ‘ਚ ਫੈਟਸ, ਫਾਈਬਰ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਇਹ ਬਲੱਡ ਸੰਚਾਰ ਨੂੰ ਠੀਕ ਰੱਖਦਾ ਹੈ, ਤਣਾਅ ਘਟਾਉਂਦਾ ਹੈ ਅਤੇ ਡਾਇਬਟੀਜ਼ ਕੰਟਰੋਲ ਕਰਦਾ ਹੈ।
ਕਾਜੂ ਅਤੇ ਅਖਰੋਟ ਤੋਂ ਕਈ ਗੁਣਾਂ ਜ਼ਿਆਦਾ ਫਾਇਦੇਮੰਦ ਹੈ ਪਿਸਤਾ। ਪਿਸਤਾ ਤੁਹਾਡੀ ਸਿਹਤ ਲਈ ਬਹੁਤ ਹੀ ਲਾਭਕਾਰੀ ਹੁੰਦਾ ਹੈ। ਖਾਣ ‘ਚ ਸੁਆਦ ਹੋਣ ਦੇ ਨਾਲ-ਨਾਲ ਇਸ ‘ਚ ਵਸਾ, ਪ੍ਰੋਟੀਨ ਅਤੇ ਫਾਈਬਰ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਪਿਸਤਾ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ ਅਤੇ ਕਈ ਰੋਗਾਂ ਨੂੰ ਵੀ ਠੀਕ ਕਰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਪਿਸਤਾ ਖਾਣ ਨਾਲ ਹੋਣ ਵਾਲੇ ਫਾਇਦਿਆਂ ਬਾਰੇ…
ਜਾਣੋ ਇਸ ਦੇ ਫਾਇਦੇ…
ਅੱਖਾਂ ਲਈ ਫਾਇਦੇਮੰਦ — ਉਮਰ ਵਧਣ ਦੇ ਨਾਲ-ਨਾਲ ਅੱਖਾਂ ਦੀ ਕਮਜ਼ੋਰੀ ਅਤੇ ਬੀਮਾਰੀ ਵਧਣ ਲੱਗਦੀ ਹੈ। ਅਜਿਹੀ ਸਥਿਤੀ ‘ਚ ਤੁਸੀਂ ਨਿਯਮਿਤ ਪਿਸਤਾ ਖਾਂਦੇ ਰਹੋ ਤਾਂ ਕਿ ਤੁਹਾਡੀਆਂ ਅੱਖਾਂ ਉੱਪਰ ਕਿਸੇ ਵੀ ਤਰ੍ਹਾਂ ਦਾ ਪ੍ਰਭਾਵ ਨਾ ਪਵੇ।
ਸੋਜ ਤੋਂ ਰਾਹਤ — ਜੇਕਰ ਤੁਹਾਡੇ ਸਰੀਰ ‘ਚ ਸੋਜ ਰਹਿੰਦੀ ਹੈ ਤਾਂ ਪਿਸਤੇ ਦੀ ਵਰਤੋਂ ਕਿਸੇ ਵੀ ਹਾਲਤ ‘ਚ ਕਰੋ ਇਸ ‘ਚ ਮੌਜੂਦ ਵਿਟਾਮਿਨ ਏ ਅਤੇ ਵਿਟਾਮਿਨ ਈ ਸੋਜ ਨੂੰ ਘੱਟ ਕਰਦੇ ਹਨ।
ਕੈਂਸਰ ਤੋਂ ਬਚਾਅ — ਜੋ ਲੋਕ ਬਚਪਨ ਤੋਂ ਪਿਸਤਾ ਖਾ ਰਹੇ ਹੁੰਦੇ ਹਨ ਉਨ੍ਹਾਂ ਨੂੰ ਕਦੇ ਵੀ ਜ਼ਿੰਦਗੀ ‘ਚ ਕੈਂਸਰ ਦੀ ਬੀਮਾਰੀ ਨਹੀਂ ਹੁੰਦੀ। ਪਿਸਤੇ ‘ਚ ਬੀਟਾ ਕੈਰੋਟੀਨ ਹੁੰਦਾ ਹੈ ਜੋ ਕੈਂਸਰ ਨਾਲ ਲੜਦਾ ਹੈ। ਕੈਂਸਰ ਨਾਲ ਪ੍ਰੇਸ਼ਾਨ ਲੋਕਾਂ ਨੂੰ ਪਿਸਤਾ ਜ਼ਰੂਰ ਖਾਣਾ ਚਾਹੀਦਾ ਹੈ।
ਸਰੀਰ ਦੇ ਅੰਦਰ ਜਲਣ — ਜੇ ਤੁਹਾਡੇ ਸਰੀਰ ‘ਚ ਕਿਸੇ ਵੀ ਤਰ੍ਹਾਂ ਦੀ ਜਲਣ ਹੋ ਰਹੀ ਹੈ ਚਾਹੇ ਉਹ ਪੇਟ ਦੀ ਜਲਣ ਜਾਂ ਛਾਤੀ ਦੀ ਜਲਣ ਹੋਵੇ। ਤੁਸੀਂ ਪਿਸਤੇ ਦੀ ਵਰਤੋਂ ਜ਼ਰੂਰ ਕਰੋ। ਇਸ ਨਾਲ ਤੁਹਾਨੂੰ ਬਹੁਤ ਲਾਭ ਹੋਵੇਗਾ।
ਤੇਜ਼ ਦਿਮਾਗ ਲਈ — ਕਾਜੂ, ਬਾਦਾਮ ‘ਤੋਂ ਵੀ ਜ਼ਿਆਦਾ ਪੋਸ਼ਟਿਕ ਹੁੰਦਾ ਹੈ ਪਿਸਤਾ। ਪਿਸਤਾ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ ਅਤੇ ਵਿਅਕਤੀ ਦਾ ਸਰੀਰ ਤਾਕਤਵਰ ਬਣਦਾ ਹੈ। ਇਸ ਲਈ ਬੱਚਿਆਂ ਨੂੰ ਪਿਸਤਾ ਜ਼ਰੂਰ ਖਵਾਓ।
ਬਲੱਡ ਪ੍ਰੈਸ਼ਰ ਦੀ ਸਮੱਸਿਆਂ ‘ਚ ਫਾਇਦੇਮੰਦ — ਜੇ ਤੁਹਾਡਾ ਬਲੱਡ ਪ੍ਰੈਸ਼ਰ ਅਚਾਨਕ ਵਧਦਾ ਹੈ ਅਤੇ ਘੱਟਦਾ ਰਹਿੰਦਾ ਹੈ ਤਾਂ ਤੁਹਾਡੇ ਲਈ ਪਿਸਤੇ ਦੀ ਵਰਤੋਂ ਬਹੁਤ ਹੀ ਜ਼ਰੂਰੀ ਹੈ। ਪਿਸਤਾ ਬਲੱਡ ਪ੍ਰੈਸ਼ਰ ਨੂੰ ਇਕਸਾਰ ਰੱਖਦਾ ਹੈ।