ਦਮੇਂ ਦੇ ਤੇਜ ਦੌਰੇ ਵਿਚ ਵਿਸ਼ੇਸ਼ ਰੂਪ ਨਾਲ ਤਿਆਰ ਕੀਤਾ ਗਿਆ ਕੇਲਾ ਬਹੁਤ ਉਪਯੋਗੀ ਸਿੱਧ ਹੋ ਸਕਦਾ ਹੈ |ਅੱਜ ਅਸੀਂ ਤੁਹਾਨੂੰ ਦਮੇਂ ਦੇ ਲਈ ਕੇਲੇ ਦਾ ਉਪਯੋਗ ਦੱਸਣ ਜਾ ਰਹੇ ਹਾਂ……
1.ਦਮੇਂ ਦੇ ਤੇਜ ਦੌਰੇ ਦੇ ਸਮੇਂ ਪੱਕਿਆ ਹੋਇਆ ਇੱਕ ਕੇਲਾ ਛਿਲਕਿਆਂ ਸਹਿਤ ਸੇਕੋ |ਇਸ ਸਿਕੇ ਹੋਏ ਕੇਲੇ ਦਾ ਛਿੱਲਕਾ ਉਤਾਰ ਕੇ ਕੇਲੇ ਦੇ ਟੁੱਕੜੇ ਕਰਕੇ ਉਹਨਾਂ ਉੱਪਰ 15 ਕਾਲੀਆਂ ਮਿਰਚਾਂ ਨੂੰ ਪੀਸ ਕੇ ਭੁੱਕ ਦਵੋ ਅਤੇ ਦਮੇਂ ਵਾਲੇ ਰੋਗੀ ਨੂੰ ਖਿਲਾਓ |ਦਮੇਂ ਦੇ ਤੇਜ ਦੌਰੇ ਵਿਚ ਤੁਹਾਨੂੰ ਜਰੂਰ ਲਾਭ ਹੋਵੇਗਾ |ਕੇਲਾ ਗਰਮ-ਗਰਮ ਹੀ ਖਵਾਓ ਕਿਉਂਕਿ ਠੰਡਾ ਹੋਣ ਤੇ ਇਹ ਲਾਭ ਨਹੀਂ ਕਰੇਗਾ |
2. ਕੇਲੇ ਨੂੰ ਥੋੜਾ ਜਿਹਾ ਛਿੱਲ ਕੇ ਉਸ ਵਿਚ ਚਾਕੂ ਨਾਲ ਛੇਦ ਬਣਾ ਕੇ ਚੌਥਾਈ ਚਮਚ ਨਮਕ ਅਤੇ ਕਾਲੀਆਂ ਮਿਰਚਾਂ ਦੇ ਪਾਊਡਰ ਨੂੰ ਭਰ ਦਵੋ ਹੁਣ ਛੇਦ ਉੱਪਰ ਵਾਪਸ ਫਿਰ ਛਿੱਲਕਾ ਲਗਾ ਦਵੋ |ਇਸਨੂੰ ਰਾਤ ਨੂੰ ਖੁੱਲੀ ਜਗਾ ਵਿਚ ਰੱਖੋ |ਰਾਤ ਨੂੰ ਚੰਦਰਮੇਂ ਦੀ ਰੌਸ਼ਨੀ ਵਿਚ ਰੱਖਣਾ ਜਿਆਦਾ ਲਾਭਦਾਇਕ ਹੈ |ਸਵੇਰੇ ਇਸ ਕੇਲੇ ਨੂੰ ਸੇਕ ਲਵੋ ਅਤੇ ਛਿੱਲ ਕੇ ਗਰਮ-ਗਰਮ ਖਾਓ |ਦਮੇਂ ਵਿਚ ਆਰਾਮ ਮਿਲੇਗਾ |
ਸਾਵਧਾਨੀ………………………………….
ਦਮੇਂ ਦੇ ਰੋਗੀਆਂ ਨੂੰ ਕੇਲਾ ਘੱਟ ਖਾਣਾ ਚਾਹੀਦਾ ਹੈ ਅਤੇ ਇਹ ਜਰੂਰ ਧਿਆਨ ਰੱਖੋ ਕਿ ਕੇਲਾ ਖਾਣ ਨਾਲ ਦਮਾਂ ਵੱਧ ਤਾਂ ਨਹੀਂ ਰਿਹਾ |ਜੇਕਰ ਦਮਾਂ ਵੱਧ ਰਿਹਾ ਹੋਵੇ ਤਾਂ ਕੇਲਾ ਨਹੀਂ ਖਾਣਾ ਚਾਹੀਦਾ |ਦਮੇਂ ਵਿਚ ਕੇਲੇ ਨਾਲ ਐਲਰਜੀ ਪਾਈ ਜਾਂਦੀ ਹੈ |