Breaking News

ਆਂਡਾ ਮਾਸਾਹਾਰੀ ਹੈ ਜਾਂ ਸ਼ਾਕਾਹਾਰੀ? ਸਾਇੰਸ ਨੇ ਦਿੱਤਾ ਇਹ ਜਵਾਬ…

ਨਵੀਂ ਦਿੱਲੀ : ਵਿਗਿਆਨ ਨੇ ਇੰਨੀ ਜ਼ਿਆਦਾ ਤਰੱਕੀ ਕਰ ਲਈ ਹੈ, ਹੁ਼ਣ ਸ਼ਾਇਦ ਹੀ ਅਜਿਹਾ ਕੋਈ ਸਵਾਲ ਹੋਵੇਗਾ ਜਿਸ ਦਾ ਵਿਗਿਆਨ ਦੇ ਕੋਲ ਜਵਾਬ ਨਾ ਹੋਵੇ। ਕਈ ਸਵਾਲਾਂ ਨੂੰ ਲੈ ਕੇ ਸਾਡੇ ਮਨ ਵਿਚ ਬਹੁਤ ਸਾਰੇ ਭਰਮ ਹੁੰਦੇ ਹਨ ਪਰ ਵਿਗਿਆਨਨੇ ਉਨ੍ਹਾਂ ਸਾਰੇ ਭਰਮਾਂ ਨੂੰ ਦੂਰ ਦਰ ਕਰ ਦਿੱਤਾ ਹੈ।
 Egg vegetarian non vegetarian science answered
ਦੁਨੀਆ ਵਿਚ ਅਜਿਹੇ ਕਈ ਸਵਾਲ ਹਨ, ਜਿਨ੍ਹਾਂ ਨੂੰ ਅਸੀਂ ਬਚਪਨ ਵਿਚ ਸੁਣਦੇ ਤਾਂ ਆ ਰਹੇ ਹਾਂ ਪਰ ਉਨ੍ਹਾਂ ਦੇ ਜਵਾਬ ਸਾਨੂੰ ਅਜੇ ਤੱਕ ਨਹੀਂ ਪਤਾ ਲੱਗ ਸਕੇ। ਜਿਵੇਂ ਕਿ ਦੁਨੀਆ ਵਿਚ ਪਹਿਲਾਂ ਮੁਰਗੀ ਆਈ ਜਾਂ ਆਂਡਾ? ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਸਵਾਲ ਦਾ ਜਵਾਬ ਦੇਣ ਜਾ ਰਹੇ ਹਾਂ, ਜਿਸ ਦੇ ਉਪਰ ਲੰਬੇ ਸਮੇਂ ਤੋਂ ਬਹਿਸ ਚਲਦੀ ਆ ਰਹੀ ਹੈ। ਇਹ ਸਵਾਲ ਹੈ ਕਿ ਆਂਡਾ ਸ਼ਾਕਾਹਾਰੀ ਹੈ ਜਾਂ ਮਾਸਾਹਾਰੀ?Egg vegetarian non vegetarian science answeredਕਈ ਸ਼ਾਕਾਹਾਰੀ ਲੋਕ ਆਂਡੇ ਨੂੰ ਮਾਸਾਹਾਰੀ ਸਮਝ ਕੇ ਨਹੀਂ ਖਾਦੇ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਕਿਉਂਕਿ ਆਂਡੇ ਮੁਰਗੀ ਦਿੰਦੀ ਹੈ, ਇਸ ਕਾਰਨ ਉਹ ਨਾਨਵੈੱਜ ਹੈ, ਪਰ ਜੇਕਰ ਅਜਿਹੀ ਗੱਲ ਹੈ ਤਾਂ ਦੁੱਧ ਵੀ ਤਾਂ ਜਾਨਵਰ ਤੋਂ ਨਿਕਲਦਾ ਹੈ ਤਾਂ ਉਹ ਸ਼ਾਕਾਹਾਰੀ ਕਿਵੇਂ ਹੈ? ਜੇਕਰ ਤੁਹਾਨੂੰ ਅਜਿਹਾ ਲਗਦਾ ਹੈ ਕਿ ਆਂਡੇ ਤੋਂ ਬੱਚਾ ਨਿਕਲ ਸਕਦਾ ਸੀ, ਇਸ ਕਾਰਨ ਉਹ ਮਾਸਾਹਾਰੀ ਹੈ। ਤੁਹਾਨੂੰ ਦੱਸ ਦੇਈਏ ਕਿ ਬਜ਼ਾਰ ਵਿਚ ਮਿਲਣ ਵਾਲੇ ਜ਼ਿਆਦਾਤਰ ਆਂਡੇ ਅਨਫਰਟੀਲਾਈਜ਼ਡ ਹੁੰਦੇ ਹਨ। ਇਸ ਦਾ ਮਤਬਲ ਇਹ ਹੈ ਕਿ ਉਨ੍ਹਾਂ ਤੋਂ ਕਦੇ ਵੀ ਚੂਚੇ ਨਹੀਂ ਨਿਕਲ ਸਕਦੇ। ਇਸ ਗ਼ਲਤਫਹਿਮੀ ਨੂੰ ਦੂਰ ਕਰਨ ਦੇ ਲਈ ਵਿਗਿਆਨੀਆਂ ਨੇ ਵੀ ਸਾਇੰਸ ਦੇ ਜ਼ਰੀਏ ਇਸ ਸਵਾਲ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਆਂਡਾ ਸ਼ਾਕਾਹਾਰੀ ਹੁੰਦਾ ਹੈ।Egg vegetarian non vegetarian science answeredਇਹ ਤਾਂ ਹਰ ਕਿਸੇ ਨੂੰ ਪਤਾ ਹੈ ਕਿ ਆਂਡੇ ਦੇ ਤਿੰਨ ਹਿੱਸੇ ਹੁੰਦੇ ਹਨ, ਛਿਲਕਾ, ਅੰਡੇ ਦੀ ਜ਼ਰਦੀ ਅਤੇ ਸਫ਼ੈਦੀ। ਰਿਸਰਚ ਦੇ ਮੁਤਾਬਕ ਆਂਡੇ ਦੀ ਸਫ਼ੈਦੀ ਵਿਚ ਸਿਰਫ਼ ਪ੍ਰੋਟੀਨ ਮੌਜੂਦ ਹੁੰਦਾ ਹੈ, ਉਸ ਵਿਚ ਜਾਨਵਰ ਦਾ ਕੋਈ ਹਿੱਸਾ ਮੌਜੂਦ ਨਹੀਂ ਹੁੰਦਾ। ਇਸ ਕਾਰਨ ਤਕਨੀਕੀ ਰੂਪ ਨਾਲ ਆਂਡਾ ਵਾਈਟ ਸ਼ਾਕਾਹਾਰੀ ਹੁੰਦਾ ਹੈ।Egg vegetarian non vegetarian science answeredਆਂਡੇ ਦੀ ਜ਼ਰਦੀ : ਆਂਡੇ ਦੇ ਵਾਈਟ ਵਾਂਗ ਹੀ ਆਂਡੇ ਦੀ ਜ਼ਰਦੀ ਵਿਚ ਸਭ ਤੋਂ ਜ਼ਿਆਦਾ ਪ੍ਰੋਟੀਨ, ਕੋਲੈਸਟ੍ਰੋਲ ਅਤੇ ਫੈਟ ਮੌਜੂਦ ਹੁੰਦਾ ਹੈ ਪਰ ਜੋ ਆਂਡੇ ਮੁਰਗੀ ਅਤੇ ਮੁਰਗੇ ਦੇ ਸੰਪਰਕ ਵਿਚ ਆਉ ਤੋਂ ਬਾਅਦ ਦਿੱਤੇ ਜਾਂਦੇ ਹਨ, ਉਨ੍ਹਾਂ ਵਿਚ ਗੈਮੀਟ ਸੈੱਲਸ ਮੌਜੂਦ ਹੁੰਦਾ ਹੈ ਜੋ ਉਸ ਨੂੰ ਮਾਸਾਹਾਰੀ ਬਣਾ ਦਿੰਦਾ ਹੈ।Egg vegetarian non vegetarian science answeredਤੁਹਾਨੂੰ ਦੱਸ ਦੇਈਏ ਕਿ 6 ਮਹੀਨੇ ਦੀ ਹੋਣ ਤੋਂ ਬਾਅਦ ਮੁਰਗੀ ਹਰ ਇੱਕ ਜਾਂ ਡੇਢ ਦਿਨ ਵਿਚ ਆਂਡੇ ਦਿੰਦੀ ਹੈ। ਭਲੇ ਹੀ ਉਹ ਕਿਸੇ ਮੁਰਗੇ ਦੇ ਸੰਪਰਕ ਵਿਚ ਆਏ ਜਾਂ ਨਾ ਆਏ। ਇਨ੍ਹਾਂ ਆਂਡਿਆਂ ਨੂੰ ਹੀ ਅਨਫਰਟੀਲਾਈਜ਼ਡ ਐੱਗ ਕਿਹਾ ਜਾਂਦਾ ਹੈ। ਇਨ੍ਹਾਂ ਤੋਂ ਕਦੇ ਚੂਚੇ ਨਹੀਂ ਨਿਕਲ ਸਕਦੇ। ਇਸ ਲਈ ਜੇਕਰ ਤੁਸੀਂ ਅਜੇ ਤੱਕ ਮਾਸਾਹਾਰੀ ਸਮਝ ਕੇ ਆਂਡੇ ਨਹੀਂ ਖਾਏ ਤਾਂ ਇਸ ਨੂੰ ਹੁਣੇ ਤੋਂ ਖਾਣਾ ਸ਼ੁਰੂ ਕਰ ਦਿਓ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …