Breaking News

ਠੰਡ ਵਿੱਚ ਖਾਓ ਇਹ 4 ਚੀਜਾਂ ਕਦੇ ਨਹੀਂ ਹੋਵੋਗੇ ਬੀਮਾਰ ਨਾ ਪਵੇਗੀ ਕਦੇ ਡਾਕਟਰ ਦੀ ਲੋੜ

ਸਰਦੀਆਂ ‘ਚ ਭੁੱਖ ਵੀ ਤੇਜ਼ ਲੱਗਦੀ ਹੈ ਤੇ ਖਾਣਾ ਵੀ ਛੇਤੀ ਪੱਚ ਜਾਂਦਾ ਹੈ। ਸਰਦੀ ਵਧਣ ਨਾਲ ਸਾਨੂੰ ਖਾਣ-ਪੀਣ ਵਾਲੀਆਂ ਕੁਝ ਚੀਜ਼ਾਂ ‘ਚ ਵੀ ਬਦਲਾਅ ਕਰਨੇ ਚਾਹੀਦੇ ਹਨ। ਪੜ੍ਹੋ ਇਹ ਖਾਸ ਖਬਰ:

ਅਦਰਕ ਸਿਰਫ ਇੱਕ ਮਸਾਲਾ ਨਹੀਂ ਹੈ। ਸਿਹਤ ਲਈ ਬੜੀ ਜ਼ਰੂਰੀ ਚੀਜ਼ ਹੈ। ਚਾਹ ‘ਚ ਪਾ ਕੇ ਪੀਤਾ ਜਾ ਸਕਦਾ ਹੈ ਤੇ ਸਬਜ਼ੀਆਂ ‘ਚ ਇਸਤੇਮਾਲ ਹੋ ਸਕਦਾ ਹੈ। ਇਸ ‘ਚ ਆਇਓਡੀਨ, ਕੈਲਸ਼ੀਅਮ ਤੇ ਵਿਟਾਮਿਨ ਬਹੁਤ ਹੈ। ਇਹ ਐਂਟੀ ਵਾਇਰਲ ਵੀ ਹੈ। ਕਈ ਆਯੂਰਵੇਦ ਦੀਆਂ ਦਵਾਵਾਂ ‘ਚ ਇਸ ਦਾ ਇਸਤੇਮਾਲ ਹੁੰਦਾ ਹੈ।

ਗਾਜਰ ਬੀਟਾ-ਕੈਰੋਟੀਨ ਭਰਪੂਰ ਹੁੰਦਾ ਹੈ। ਇਸ ਨਾਲ ਸ਼ਰੀਰ ਵਿਟਾਮਿਨ-ਏ ‘ਚ ਬਦਲ ਲੈਂਦਾ ਹੈ। ਗਾਜਰ ਨੂੰ ਸਲਾਦ ਦੇ ਰੂਪ ‘ਚ ਖਾਓ। ਸਬਜ਼ੀ ਬਣਾਓ ਤਾਂ ਵੀ ਓਨਾ ਹੀ ਫਾਇਦਾ ਦੇਵੇਗੀ। ਗਾਜਰ ‘ਚ ਵਿਟਾਮਿਨ ਏ ਹੁੰਦਾ ਹੈ ਜੋ ਸਰੀਰ ਨੂੰ ਵਿਟਾਮਿਨ-ਏ ਦਿੰਦਾ ਹੈ। ਇਸ ਨਾਲ ਸਾਹ ਦੀਆਂ ਬੀਮਾਰੀਆਂ ਠੀਕ ਹੁੰਦੀਆਂ ਹਨ।

ਸਰਦੀਆਂ ‘ਚ ਸਰੋਂ ਦੇ ਸਾਗ ਤੋਂ ਇਲਾਵਾ ਪਾਲਕ, ਮੇਥੀ, ਬਾਥੂ, ਸੋਇਆ ਤੇ ਪੱਤਾਗੋਭੀ ਦਾ ਸੁਆਦ ਵੀ ਲੈਣਾ ਚਾਹੀਦਾ ਹੈ। ਇਸ ‘ਚ ਕੈਲਰੀ ਨਾ ਦੇ ਬਰਾਬਰ ਹੁੰਦੀ ਹੈ ਤੇ ਤਾਕਤ ਵੀ ਪੂਰੀ। ਇਹ ਸਿਹਤ ਤੇ ਸੁਆਦ ਦੋਵਾਂ ਲਈ ਲਾਹੇਵੰਦ ਹੈ। ਹਫਤੇ ‘ਚ ਦੋ ਵਾਰ ਪਾਲਕ ਜ਼ਰੂਰ ਖਾਣੀ ਚਾਹੀਦੀ ਹੈ। ਇਹ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।

ਗੁੜ ਨੂੰ ਸਰਦੀਆਂ ਦੀ ਮਿਠਾਈ ਵੀ ਕਹਿੰਦੇ ਹਨ। ਸਿਹਤ ਤੇ ਚਮੜੀ ਦੋਹਾਂ ਲਈ ਇਹ ਫਾਇਦੇਮੰਦ ਹੈ। ਇਹ ਖੂਨ ਵੀ ਸਾਫ ਕਰਦਾ ਹੈ। ਗੁੜ ‘ਚ ਕੈਲਸ਼ੀਅਮ, ਫਾਸਫੋਰਸ, ਆਇਰਨ, ਮੈਗਨੀਸ਼ੀਅਮ, ਪੋਟੈਸ਼ੀਅਮ ਤੇ ਕੁਝ ਹੋਰ ਕਾਪਰ ਵੀ ਹੁੰਦੇ ਹਨ। ਖੰਡ ਮੁਕਾਬਲੇ ਗੁੜ ‘ਚ 50 ਗੁਣਾ ਜ਼ਿਆਦਾ ਖਣਿਜ ਹੁੰਦਾ ਹੈ। ਇਸ ਨਾਲ ਭੁੱਖ ਵੀ ਵਧਦੀ ਹੈ। ਅੱਖਾਂ ਦੀ ਰੌਸ਼ਨੀ ‘ਚ ਵੀ ਫਰਕ ਪੈਂਦਾ ਹੈ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …