Breaking News

ਫੋੜੇ ਫਿੰਨਸੀਆਂ ਨੂੰ ਜੜੋਂ ਖਤਮ ਕਰ ਦੇਵੇਗਾ ਇਹ ਘਰੇਲੂ ਨੁਸਖਾ

ਨਿੰਮ ਦਾ ਤੇਲ ਸਵਾਦ ਵਿਚ ਕੌੜਾ ਅਤੇ ਔਸ਼ੁੱਧੀ ਗੁਣਾਂ ਦੇ ਕਾਰਨ ਬਹੁਤ ਹੀ ਮਿੱਠਾ ਹੁੰਦਾ ਹੈ |ਨਿੰਮ ਇੱਕ ਬਹੁਤ ਚਮਤਕਾਰੀ ਦਰਖੱਤ ਮੰਨਿਆਂ ਜਾਂਦਾ ਹੈ |ਨਿੰਮ ਸਾਡੇ ਸਰੀਰ ਲਈ ਬਹੁਤ ਹੀ ਫਾਇਦੇਮੰਦ ਹੈ |ਇਹ ਰੋਗਾਂ ਦੇ ਇਲਾਜ ਵਿਚ ਤਾਂ ਪ੍ਰਯੋਗ ਹੁੰਦੀ ਹੀ ਹੈ ਅਤੇ ਨਾਲ ਹੀ ਇਹ ਸਾਡੀ ਤਵਚਾ ਦਾ ਵੀ ਮਹੱਤਵਪੂਰਨ ਹਿੱਸਾ ਹੈ |ਨਿੰਮ ਦੇ ਪੇੜ ਦਾ ਹਰ ਭਾਗ ਜਿਵੇਂ ਪੱਤੇ ,ਟਾਹਣੀਆਂ ,ਫਲ ,ਤੇਲ ਆਦਿ ਸਾਡੇ ਜੀਵਨ ਨੂੰ ਰੋਗਮੁਕਤ ਬਣਾਉਣ ਵਿਚ ਸਹਿਕ ਹੁੰਦੇ ਹਨ |

ਨਿੰਮ ਵਿਚ ਅਜਿਹੇ ਗੁਣ ਹਨ ਕਿ ਇਹ ਕਈ ਤਰਾਂ ਦੇ ਰੋਗਾਂ ਦੇ ਇਲਾਜ ਵਿਚ ਕੰਮ ਆਉਂਦਾ ਹੈ |ਨਿੰਮ ਵਿਚ ਸ਼ੂਗਰ ,ਬੈਕਟੀਰੀਆ ਅਤੇ ਵਾਇਰਸ ਨਾਲ ਲੜਣ ਦੇ ਗੁਣ ਪਾਏ ਜਾਂਦੇ ਹਨ |ਨਿੰਮ ਦੇ ਤਨੇ ,ਜੜ ,ਟਾਹਣੀਆਂ ਅਤੇ ਕੱਚੇ ਫਲਾਂ ਵਿਚ ਸ਼ਕਤੀ-ਵਰਧਕ ਅਤੇ ਰੋਗਾਂ ਨਾਲ ਲੜਣ ਦਾ ਗੁਣ ਵੀ ਪਾਇਆ ਜਾਂਦਾ ਹੈ |ਇਸਦੇ ਪੱਤਿਆਂ ਵਿਚ ਮੌਜੂਦ ਬੈਕਟੀਰੀਆ ਨਾਲ ਲੜਣ ਵਾਲੇ ਗੁਣ ਮੌਕੇ ,ਛਾਲੇ ,ਖਾਜ-ਖੁਜਲੀ ,ਇਕਜਮਾ ਆਦਿ ਨੂੰ ਦੂਰ ਕਰਨ ਵਿਚ ਮੱਦਦ ਕਰਦੇ ਹਨ |

ਫੋੜੇ-ਫਿੰਸੀਆਂ ਦੇ ਲਈ………………..

ਸੜੀ ਹੋਈ ਥਾਂ ਉੱਪਰ ਨਿੰਮ ਦਾ ਤੇਲ ਜਾਂ ਪੱਤਿਆਂ ਨੂੰ ਪੀਸ ਕੇ ਲਗਾਉਣ ਨਾਲ ਆਰਾਮ ਮਿਲਦਾ ਹੈ |ਨਿੰਮ ਦੇ ਪੱਤਿਆਂ ਅਤੇ ਤੇਲ ਵਿਚ ਐਂਟੀ-ਸੇਪਟਿਕ ਗੁਣ ਹੁੰਦੇ ਹਨ |ਇਸ ਲਈ ਕੱਟੀ ਹੋਈ ਥਾਂ ਉੱਪਰ ਨਿੰਮ ਦਾ ਤੇਲ ਲਗਾਉਣ ਨਾਲ ਟਿਟਨੇਸ ਦਾ ਡਰ ਨਹੀਂ ਰਹਿੰਦਾ |ਇਸ ਤੋਂ ਇਲਾਵਾ ਜੇਕਰ ਤੁਸੀਂ ਫੋੜੇ ਫਿੰਸੀਆਂ ਦੀ ਸਮੱਸਿਆ ਤੋਂ ਬਚਣਾ ਚਾਹੁੰਦੇ ਹੋ ਤਾਂ ਨਿੰਮ ਦੇ ਪੱਤੇ ,ਟਾਹਣੀ ਅਤੇ ਫਲਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਵੋ |ਹੁਣ ਇਸ ਪੇਸਟ ਨੂੰ ਤਵਚਾ ਉੱਪਰ ਲਗਾਓ |ਇਸ ਨਾਲ ਫੋੜੇ-ਫਿੰਸੀਆਂ ਅਤੇ ਜਖਮ ਬਹੁਤ ਜਲਦੀ ਠੀਕ ਹੁੰਦੇ ਹਨ |ਨਿੰਮ ਦੇ ਪੱਤਿਆਂ ਨੂੰ ਪਾਣੀ ਵਿਚ ਉਬਾਲ ਕੇ ਅਤੇ ਠੰਡਾ ਕਰਕੇ ਉਸ ਪਾਣੀ ਨਾਲ ਮੂੰਹ ਧੋਣ ਨਾਲ ਮੌਕੇ ਦੂਰ ਹੁੰਦੇ ਹਨ |

ਕੰਨ ਅਤੇ ਦੰਦਾਂ ਦੇ ਰੋਗਾਂ ਦੇ ਲਈ…………………

ਕੰਨ ਵਿਚ ਨਿੰਮ ਦਾ ਤੇਲ ਪਾਉਣ ਨਾਲ ਕੰਨ ਦਾ ਦਰਦ ਜਾਂ ਕੰਨ ਦੇ ਵਗਣ ਦੀ ਸਮੱਸਿਆ ਠੀਕ ਹੋ ਜਾਂਦੀ ਹੈ |ਨਿੰਮ ਦਾ ਤੇਲ ਤੇਜ ਗਰਮ ਕਰਕੇ ਸਾੜ ਲਵੋ ਇਸਨੂੰ ਥੋੜਾ ਠੰਡਾ ਕਰਕੇ ਕੰਨ ਵਿਚ ਨਿਯਮਿਤ ਰੂਪ ਨਾਲ ਪਾਉਣ ਤੇ ਬੋਲੇਪਣ ਦੀ ਸਮੱੱਸਿਆ ਠੀਕ ਹੋ ਜਾਂਦੀ ਹੈ |ਇਸਦੇ ਇਲਾਵਾ ਨਿੰਮ ਦੰਦਾਂ ਦੇ ਲਈ ਵੀ ਲਾਭਕਾਰੀ ਹੁੰਦੀ ਹੈ |ਨਿੰਮ ਦੀ ਦਾਤਣ ਨਿਯਮਿਤ ਰੂਪ ਨਾਲ ਕਰਨ ਤੇ ਦੰਦਾਂ ਵਿਚ ਪਾਏ ਜਾਣ ਵਾਲੇ ਕੀਟਾਣੂ ਨਸ਼ਟ ਹੋ ਜਾਂਦੇ ਹਨ |ਇਸ ਨਾਲ ਸਾਡੇ ਦੰਦ ਮਜਬੂਤ ,ਚਮਕੀਲੇ ਅਤੇ ਨਿਰੋਗ ਹੁੰਦੇ ਹਨ |ਮਸੂੜਿਆਂ ਵਿਚੋਂ ਖੂਨ ਆਉਣ ਤੇ ਪਾਯਿਰੀਆ ਹੋਣ ਤੇ ਨਿੰਮ ਦੀ ਟਾਹਣੀ ਅਤੇ ਪੱਤਿਆਂ ਨੂੰ ਮਿਲਾ ਕੇ ਇਸ ਪਾਣੀ ਨਾਲ ਕੁਰਲੀਆਂ ਕਰਨ ਤੇ ਵੀ ਬਹੁਤ ਲਾਭ ਹੁੰਦਾ ਹੈ |

ਪੀਲੀਏ ਵਿਚ ਨਿੰਮ ਦੇ ਫਾਇਦੇ………………

ਪੀਲੀਏ ਵਿਚ ਨਿੰਮ ਦਾ ਇਸਤੇਮਾਲ ਬਹੁਤ ਫਾਇਦੇਮੰਦ ਹੁੰਦਾ ਹੈ |ਪਿੱਤੇ ਨਾਲ ਆਂਤ ਵਿਚ ਪਹੁੰਚਣ ਵਾਲੇ ਕੀਟਾਣੂ ਅਤੇ ਪਿੱਤੇ ਦੀ ਰੁਕਾਵਟ ਆਉਣ ਨਾਲ ਪੀਲੀਆ ਰੋਗ ਹੁੰਦਾ ਹੈ |ਅਜਿਹੀ ਸਥਿਤੀ ਵਿਚ ਰੋਗੀ ਨੂੰ ਨਿੰਮ ਦੇ ਪੱਤਿਆਂ ਦੇ ਰਸ ਵਿਚ ਸੁੰਡ ਮਿਲਾ ਕੇ ਦੇਣੇ ਚਾਹੀਦੇ ਹਨ ਜਾਂ ਫਿਰ ਦੋ ਭਾਗ ਨਿੰਮ ਦੇ ਪੱਤਿਆਂ ਦਾ ਰਸ ਜਾਂ ਟਾਹਣੀ ਦਾ ਕਚਾਥ ਅਤੇ ਇੱਕ ਭਾਗ ਸ਼ਹਿਦ ਮਿਲਾ ਕੇ ਪਿਲਾਉਣ ਨਾਲ ਪੀਲੀਏ ਰੋਗ ਵਿਚ ਬਹੁਤ ਫਾਇਦਾ ਹੁੰਦਾ ਹੈ |

240197/15

ਪੇਟ ਦੇ ਕੀੜਿਆਂ ਨੂੰ ਖਤਮ ਕਰੇ……………………………

ਪੇਟ ਸੰਬੰਧੀ ਅਨੇਕਾਂ ਤਰਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਨਿੰਮ ਬਹੁਤ ਸਹਾਇਕ ਹੁੰਦੀ ਹੈ |ਪੇਟ ਦੇ ਕੀੜਿਆਂ ਨੂੰ ਨਸ਼ਟ ਕਰਨ ਲਈ ਨਿੰਮ ਦੇ ਪੱਤਿਆਂ ਦੇ ਰਸ ਵਿਚ ਸ਼ਹਿਦ ਅਤੇ ਕਾਲੀਆਂ ਮਿਰਚਾਂ ਮਿਲਾ ਕੇ ਸੇਵਨ ਕਰੋ |ਨਿੰਮ ਦੇ ਫੁੱਲਾਂ ਨੂੰ ਮਸਲ ਕੇ ਗਰਮ ਪਾਣੀ ਵਿਚ ਪਾ ਕੇ ਪੀ ਲਵੋ |ਇਸ ਨਾਲ ਕਬਜ ਦੂਰ ਹੁੰਦੀ ਹੈ |ਨਿੰਮ ਦੇ ਪੱਤਿਆਂ ਨੂੰ ਸੁਕਾ ਕੇ ਵਿਚ ਸ਼ੱਕਰ ਮਿਲਾ ਕੇ ਖਾਣ ਨਾਲ ਦਸਤ ਵਿਚ ਆਰਾਮ ਮਿਲਦਾ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …