Breaking News

ਸਰਦੀਆਂ ਚ ਖੰਘ,ਜੁਕਾਮ,ਬੁਖਾਰ ਅਤੇ ਗਲੇ ਖਰਾਬ ਦਾ ਪੱਕਾ ਘਰੇਲੂ ਇਲਾਜ

ਸਾਡੇ ਵਾਤਾਵਰਨ ਵਿਚ ਅੱਜ-ਕੱਲ ਬਹੁਤ ਪ੍ਰਦੂਸ਼ਣ ਵੱਧ ਗਿਆ ਹੈ |ਅਸੀਂ ਹਰ-ਰੋਜ ਧੂੜ ਅਤੇ ਧੂੰਏ ਭਰੇ ਵਾਤਾਵਰਨ ਵਿਚ ਸਾਹ ਲੈਂਦੇ ਹਾਂ ਇਸਦੇ ਕਾਰਨ ਸਰਦੀ-ਜੁਕਾਮ ਜਿਹੀਆਂ ਸਮੱਸਿਆਵਾਂ ਵੱਧ ਗਈਆਂ ਹਨ |ਹਾਲਾਂਕਿ ਇਹ ਕੋਈ ਗੰਭੀਰ ਬਿਮਾਰੀ ਨਹੀਂ ਹੈ ,ਪਰ ਇਹ ਦੇਖਿਆ ਜਾਂਦਾ ਹੈ ਕਿ ਇਸ ਬਿਮਾਰੀ ਵਿਚ ਦਵਾਈਆਂ ਦਾ ਅਸਰ ਘੱਟ ਹੁੰਦਾ ਹੈ |ਇਸਦੇ ਲਈ ਸਭ ਤੋਂ ਚੰਗਾ ਹੁੰਦਾ ਹੈ ਕਿ ਘਰੇਲੂ ਯਾਨਿ ਦੇਸੀ ਨੁਸਖਿਆਂ ਦਾ ਇਸਤੇਮਾਲ ਕੀਤਾ ਜਾਵੇ |

ਘਰ ਵਿਚ ਬਣਾਏ ਜਾਣ ਵਾਲੇ ਇਹਨਾਂ ਦੇਸੀ ਨੁਸਖਿਆਂ ਨਾਲ ਤੁਸੀਂ ਆਸਾਨੀ ਨਾਲ ਸਰਦੀ ਜੁਕਾਮ ਨੂੰ ਕਾਬੂ ਵਿਚ ਕਰ ਕੇ ਆਪਣਾ ਇਲਾਜ ਕਰ ਸਕਦੇ ਹੋ |ਇਹਨਾਂ 5 ਘਰ ਵਿਚ ਬਣਾਏ ਜਾਣ ਵਾਲੇ ਘਰੇਲੂ ਨੁਸਖਿਆਂ ਦੀ ਮੱਦਦ ਨਾਲ ਤੁਸੀਂ ਸਰਦੀ-ਜੁਕਾਮ ਤੋਂ ਕੁੱਝ ਘੰਟਿਆਂ ਵਿਚ ਹੀ ਛੁਟਕਾਰਾ ਪਾ ਸਕਦੇ ਹੋ………………….

ਦੁੱਧ ਅਤੇ ਹਲਦੀ………………………….

ਗਰਮ ਪਾਣੀ ਜਾਂ ਫਿਰ ਗਰਮ ਦੁੱਧ ਵਿਚ ਇੱਕ ਚਮਚ ਹਲਦੀ ਮਿਲਾ ਕੇ ਪੀਣ ਨਾਲ ਸਰਦੀ ਜੁਕਾਮ ਵਿਚ ਤੇਜੀ ਨਾਲ ਫਾਇਦਾ ਹੁੰਦਾ ਹੈ |ਇਹ ਨੁਸਖਾ ਨਾ ਸਿਰਫ ਬੱਚਿਆਂ ਦੇ ਲਈ ਬਲਕਿ ਵੱਡਿਆਂ ਦੇ ਲਈ ਵੀ ਬਹੁਤ ਕਾਰਗਾਰ ਸਾਬਤ ਹੁੰਦਾ ਹੈ |ਹਲਦੀ ਐਂਟੀ-ਵਾਇਰਲ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ ਜੋ ਸਰਦੀ-ਜੁਕਾਮ ਨਾਲ ਲੜਣ ਵਿਚ ਕਾਫੀ ਮੱਦਦਗਾਰ ਹੁੰਦੇ ਹਨ |

ਅਦਰਕ ਦੀ ਚਾਹ…………………………….

ਅਦਰਕ ਦੀ ਚਾਹ ਦੇ ਵੈਸੇ ਤਾਂ ਬਹੁਤ ਫਾਇਦੇ ਹਨ ਪਰ ਅਦਰਕ ਦੀ ਚਾਹ ਸਰਦੀ-ਜੁਕਾਮ ਵਿਚ ਭਾਰੀ ਰਾਹਤ ਪ੍ਰਦਾਨ ਕਰਦੀ ਹੈ |ਸਰਦੀ-ਜੁਕਾਮ ਜਾਂ ਫਿਰ ਫਲੂ ਦੇ ਸਿਸਟਮ ਵਿਚ ਤਾਜਾ ਅਦਰਕ ਨੂੰ ਬਿਲਕੁਲ ਬਰੀਕ ਕਰ ਲਵੋ ਅਤੇ ਉਸ ਵਿਚ ਇੱਕ ਕੱਪ ਗਰਮ ਪਾਣੀ ਜਾਂ ਦੁੱਧ ਮਿਲਾਓ |ਉਸਨੂੰ ਦੇਰ ਤੱਕ ਉਬਾਲਣ ਤੋਂ ਬਾਅਦ ਪੀਓ |ਇਹ ਨੁਸਖਾ ਤੁਹਾਨੂੰ ਸਰਦੀ-ਜੁਕਾਮ ਤੋਂ ਰਾਹਤ ਪਾਉਣ ਵਿਚ ਤੇਜੀ ਨਾਲ ਮੱਦਦ ਕਰਦਾ ਹੈ |

ਨਿੰਬੂ ਅਤੇ ਸ਼ਹਿਦ…………………………………

ਨਿੰਬੂ ਅਤੇ ਸ਼ਹਿਦ ਦੇ ਇਸਤੇਮਾਲ ਨਾਲ ਸਰਦੀ ਅਤੇ ਜੁਕਾਮ ਵਿਚ ਫਾਇਦਾ ਹੁੰਦਾ ਹੈ |ਦੋ ਚਮਚ ਸ਼ਹਿਦ ਵਿਚ ਇੱਕ ਚਮਚ ਨਿੰਬੂ ਦਾ ਰਸ ਇੱਕ ਗਿਲਾਸ ਗੁਨਗੁਨੇ ਪਾਣੀ ਜਾਂ ਫਿਰ ਗਰਮ ਦੁੱਧ ਵਿਚ ਮਿਲਾ ਕੇ ਪੀਣ ਨਾਲ ਇਸ ਵਿਚ ਕਾਫੀ ਲਾਭ ਹੁੰਦਾ ਹੈ |

ਲਸਣ………………………………..

ਲਸਣ ਸਰਦੀ-ਜੁਕਾਮ ਨਾਲ ਲੜਣ ਵਿਚ ਕਾਫੀ ਮੱਦਦਗਾਰ ਹੁੰਦਾ ਹੈ |ਲਸਣ ਵਿਚ ਇੱਕ ਇਲੀਸਿਨ ਨਾਮਕ ਇੱਕ ਰਸਾਇਣ ਹੁੰਦਾ ਹੈ ਜੋ ਐਂਟੀ-ਬੈਕਟੀਰੀਅਲ ,ਐਂਟੀ-ਵਾਇਰਲ ਅਤੇ ਐਂਟੀ-ਫੰਗਲ ਹੁੰਦਾ ਹੈ |ਲਸਣ ਦੀਆਂ 5 ਕਲੀਆਂ ਨੂੰ ਘਿਉ ਵਿਚ ਭੁੰਨ ਕੇ ਖਾਓ |ਅਜਿਹਾ ਇੱਕ ਦੋ ਵਾਰ ਕਰਨ ਨਾਲ ਜੁਕਾਮ ਵਿਚ ਆਰਾਮ ਮਿਲਦਾ ਹੈ |ਸਰਦੀ-ਜੁਕਾਮ ਦੇ ਸੰਕ੍ਰਮਣ ਨੂੰ ਲਸਣ ਤੇਜੀ ਨਾਲ ਦੂਰ ਕਰਦਾ ਹੈ |

ਤੁਲਸੀ ਪੱਤਾ ਅਤੇ ਅਦਰਕ………………………….

ਤੁਲਸੀ ਅਤੇ ਅਦਰਕ ਨੂੰ ਸਰਦੀ-ਜੁਕਾਮ ਦੇ ਲਈ ਬਹੁਤ ਰਾਮਬਾਣ ਮੰਨਿਆਂ ਜਾਂਦਾ ਹੈ |ਇਸਦੇ ਸੇਵਨ ਨਾਲ ਇਸ ਵਿਚ ਤੁਰੰਤ ਰਾਹਤ ਮਿਲਦੀ ਹੈ |ਇੱਕ ਕੱਪ ਗਰਮ ਪਾਣੀ ਵਿਚ ਤੁਲਸੀ ਦੇ 5-7 ਪੱਤਿਆਂ ਨੂੰ ਮਿਲਾਓ |ਇਸ ਵਿਚ ਅਦਰਕ ਦੇ ਇੱਕ ਟੁੱਕੜੇ ਨੂੰ ਵੀ ਮਿਲਾ ਦਵੋ |ਇਸ ਪਾਣੀ ਨੂੰ ਕੁੱਝ ਦੇਰ ਤੱਕ ਉਬਲਣ ਦਵੋ ਅਤੇ ਉਸਦਾ ਕਾੜਾ ਬਣਾ ਲਵੋ |ਜੜ ਪਾਣੀ ਬਿਲਕੁਲ ਅੱਧਾ ਰਹਿ ਜਾਵੇ ਤਾਂ ਇਸਨੂੰ ਤੁਸੀਂ ਹੌਲੀ-ਹੌਲੀ ਪੀ ਲਵੋ |ਇਹ ਨੁਸਖਾ ਬੱਚਿਆਂ ਦੇ ਨਾਲ-ਨਾਲ ਵੱਡਿਆਂ ਨੂੰ ਵੀ ਸਰਦੀ-ਜੁਕਾਮ ਤੋਂ ਰਾਹਤ ਦਿਲਾਉਣ ਵਿਚ ਕਾਫੀ ਅਸਰਦਾਰ ਹੈ |

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …