Breaking News

ਜਦੋ ਉਹ ਦੂਸਰੀਆਂ ਕੁੜੀਆਂ ਨੂੰ ਮੌਜ ਮਸਤੀ ਕਰਦੀ ਦੇਖਦੀ ਤਾਂ ਉਹ ਉਦਾਸ ਹੋ ਜਾਂਦੀ ਸੀ ਫਿਰ ਇੱਕ ਦਿਨ ਉਸ ਨੇ ..

ਸਬਰ -ਸਿਦਕ –ਇਮਾਨਦਾਰੀ ਬੇਨਤੀ ਹੈ ਇੱਕ ਵਾਰ ਕਹਾਣੀ ਪੜਿਓ ਜਰੂਰ -ਕੋਈ ਗੁਸਾ ਨਾ ਕਰਨਾ……….ਪੰਜੇ ਉੰਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

ਨੂਰ ਨੂੰ ਕਾਲਜ ਪੜਦੇ ਹੋਏ ਅੱਜ 3 ਸਾਲ ਹੋ ਚਲੇ ਸਨ ਘਰ ਦੇ ਲਾਗੇ ਕੋਈ ਵਧੀਆ ਕਾਲਜ ਨਾ ਹੋਣ ਕਰਕੇ ਘਰਦਿਆਂ ਨੇ ਉਸ ਨੂੰ ਸ਼ਹਿਰ ਪੜ੍ਹਨ ਲਈ ਭੇਜਿਆ ਸੀ ਜਦੋ ਉਹ ਕਾਲਜ ਆਈ ਸੀ ਤਾਂ ਪਹਿਲੇ ਕੁਝ ਦਿਨ ਤਾਂ ਉਸ ਨੂੰ ਵਧੀਆ ਲੱਗਾ ਫਿਰ ਕੁਝ ਮਹੀਨੇ ਬਾਅਦ ਉਸ ਨੂੰ ਮੁਸ਼ਕਿਲ ਲੱਗਣ ਲੱਗਾ ਕਿਓਂਕਿ ਕਾਲਜ ਦੀ ਪੜਾਈ ਤੇ ਹੋਸਟਲ ਦਾ ਖਰਚਾ ਤੇ ਉਸ ਦੇ ਆਪਣੇ ਸ਼ੋਂਕ ਜੋ ਕਿ ਹਰ ਇੱਕ ਕੁੜੀ ਦੇ ਹੁੰਦੇ ਨੇ ਜਦੋ ਉਹ ਜਵਾਨ ਹੁੰਦੀ ਹੈ ਉਹ ਪੂਰੇ ਨਾ ਹੋਇਆ ਕਰਨ ਕਿਓਂਕਿ ਘਰੋਂ ਪੈਸੇ ਥੋੜੇ ਆਉਂਦੇ ਸੀ ਤੇ ਉਸ ਦੇ ਘਰ ਦੀ ਹਾਲਾਤ ਵੀ ਠੀਕ ਠਾਕ ਹੀ ਸੀ

ਫਿਰ ਜਦੋ ਉਹ ਦੂਸਰੀਆਂ ਕੁੜੀਆਂ ਨੂੰ ਮੌਜ ਮਸਤੀ ਕਰਦੀ ਦੇਖਦੀ ਤਾਂ ਉਹ ਉਦਾਸ ਹੋ ਜਾਂਦੀ ਸੀ ਫਿਰ ਇੱਕ ਦਿਨ ਉਸ ਨੇ ਆਪਣੀ ਦੋਸਤ ਨਾਲ ਇਹ ਸਭ ਸ਼ੇਅਰ ਕੀਤਾ ਤਾਂ ਉਸ ਦੀ ਦੋਸਤ ਦਾ ਕਹਿਣਾ ਸੀ ਕਿ ਸਾਨੂੰ ਕਿਹੜਾ ਇਹ ਸਭ ਕਰਨ ਲਈ ਘਰੋਂ ਪੈਸੇ ਮਿਲਦੇ ਨੇ ਆਪਾ ਵੀ ਤਾਂ ਬਾਹਰੋਂ ਹੀ ਇਸ ਸਭ ਲਈ ਪੈਸੇ ਦਾ ਇੰਤਜਾਮ ਕਰਦੀਆਂ ਹਾਂ ਤਾਂ ਇਹ ਸੁਣ ਕੇ ਨੂਰ ਹੈਰਾਨ ਹੋ ਗਈ ਤੇ ਪੁੱਛਦੀ ਹੈ ਕਿ ਬਾਹਰੋਂ ਮਤਲਬ ਤਾ ਉਸ ਦੀ ਦੋਸਤ ਨੇ ਦੱਸਿਆ ਕੀ “ਕੁਝ ਨਹੀਂ ਬੱਸ ਕਿਸੇ ਅਮੀਰ ਬੰਦੇ ਜਾ ਮੁੰਡੇ ਨਾਲ 3-4 ਘੰਟੇ ਜਾਣਾ ਹੁੰਦਾ ਹੈ ਇੰਨੇ ਵਿਚ ਹੀ ਉਹ ਹਜ਼ਾਰਾਂ ਰੁਪਏ ਦੇ ਦਿੰਦੇ ਨੇ ਫਿਰ ਕਈ ਦਿਨ ਸੋਖੇ ਲੰਘ ਜਾਂਦੇ ਨੇ ਤੇ ਜਦੋ ਪੈਸੇ ਮੁੱਕ ਜਾਂਦੇ ਨੇ ਤਾਂ ਫਿਰ ਉਹਨਾਂ ਨੂੰ ਫੋਨ ਕਰ ਲਈਦਾ ਹੈ ਤੇ ਫੀਸ ਵਗੈਰਾ ਘਰੋਂ ਆ ਜਾਂਦੀ ਹੈ ਤੇ ਬਾਕੀ ਮੌਜ ਮਸਤੀ ਆਪਾ ਇਹਨਾਂ ਪੈਸਿਆਂ ਨਾਲ ਕਰਦੇ ਹਾਂ ”

ਨੂਰ ਉਸ ਦੀਆਂ ਗੱਲਾਂ ਸੁਣ ਕੇ ਸਭ ਸਮਝ ਚੁਕੀ ਸੀ ਕੀ ਇਹ ਕਿਸ ਕੰਮ ਦੀ ਗੱਲ ਕਰ ਰਹੀ ਹੈ ਪਰ ਉਸ ਨੇ ਉਸ ਕੁੜੀ ਨੂੰ ਕੁਝ ਨਾ ਕਿਹਾ ਤੇ ਚੁੱਪ ਚਾਪ ਓਥੋਂ ਚਲੀ ਗਈ ਤੇ ਆਪਣੇ ਕਮਰੇ ਵਿਚ ਜਾ ਕੇ ਇਕੱਲੀ ਬੈਠ ਗਈ ਤੇ ਉਸ ਦੇ ਦਿਮਾਗ ਵਿਚ ਉਸ ਕੁੜੀ ਦੀਆਂ ਗੱਲਾਂ ਆਈ ਜਾਣ ਬਾਰ ਬਾਰ ਇੱਕ ਵਾਰ ਤਾਂ ਉਸਦਾ ਮਨ ਇਸ ਸਭ ਲਈ ਰਾਜ਼ੀ ਵੀ ਹੋ ਗਿਆ ਪਰ ਫਿਰ ਵੀ ਪਤਾ ਨਹੀਂ ਕੋਈ ਚੀਜ਼ ਰੋਕ ਰਹੀ ਸੀ ਉਸ ਨੂੰ ਇਹ ਸਭ ਕਰਨ ਤੋਂ ਫਿਰ ਕੁਝ ਦਿਨਾਂ ਬਾਅਦ ਉਹ ਕੁੜੀ ਫਿਰ ਨੂਰ ਨੂੰ ਮਿੱਲੀ ਤੇ ਕਿਹਾ ਕੀ ਤੂੰ ਕਿਉਂ ਇਦਾ ਉਦਾਸ ਹੋ ਕੇ ਜੀ ਰਹੀ ਹੈ ਸਾਡੇ ਨਾਲ ਚਲਿਆ ਕਰ ਸਭ ਕੁਝ ਮਿਲੇਗਾ ਪੈਸੇ ਵੀ ਤੇ ਮੌਜ ਮਸਤੀ ਵੀ ਪਰ ਉਹ ਚੁੱਪ ਰਹਿੰਦੀ ਤੇ ਓਥੋਂ ਚਲੀ ਜਾਂਦੀ ਹੈ
ਫਿਰ ਕੁਝ ਦਿਨਾਂ ਬਾਅਦ ਨੂਰ ਦਾ ਬਾਪੂ ਉਸ ਨੂੰ ਮਿਲਣ ਉਸ ਦੇ ਕਾਲਜ ਆਉਂਦਾ ਹੈ ਤੇ ਹਾਲ ਚਾਲ ਪੁੱਛ ਕੇ ਨੂਰ ਦੇ ਹੱਥ ਉੱਤੇ ਕੁਝ ਪੈਸੇ ਰੱਖਦਾ ਹੈ ਤੇ ਕਹਿੰਦਾ ਕੀ “ਲੈ ਪੁੱਤ ਇਹ ਤੇਰੇ ਖਰਚੇ ਲਈ ਹੈ ਜਿਵੇ ਤੇਰਾ ਦਿਲ ਕਰੇ ਖਰਚ ਲਵੀ ਜੋ ਲੈਣਾ ਹੋਇਆ ਲੈ ਲਵੀ ਬਾਕੀ ਮੈਂ ਤੇਰੀ ਫੀਸ ਤੇ ਹੋਰ ਖਰਚਾ ਕਾਲਜ ਵਾਲਿਆਂ ਨੂੰ ਦੇ ਦਿੱਤਾ ਹੈ ” ਇੰਨਾ ਕਹਿ ਕੇ ਉਸ ਦਾ ਬਾਪੂ ਤੁਰ ਪੈਂਦਾ ਹੈ ਫਿਰ ਜਾਂਦਾ ਹੋਇਆ ਕਹਿੰਦਾ ਕੀ ਪੁੱਤ ਤੈਨੂੰ ਇੱਕ ਗੱਲ ਪੁੱਛਣੀ ਸੀ ਤੇ ਨੂਰ ਕਹਿੰਦੀ ਕੀ ਪੁਛੋ ਬਾਪੂ ਜੀ “ਉਸ ਦਾ ਬਾਪੂ ਕੰਬਦੇ ਹੋਏ ਬੁੱਲਾਂ ਤੋਂ ਕਹਿੰਦਾ ਕੀ ਪੁੱਤ ਮੈਂ ਬਾਹਰ ਦੇਖਿਆ ਕੀ ਤੁਹਾਡੇ ਕਾਲਜ ਵਿੱਚੋ ਇੱਕ ਕੁੜੀ ਨਿਕਲਦੀ ਹੈ ਤੇ ਬਾਹਰ ਕਿਸੇ ਵੱਡੀ ਗੱਡੀ ਵਿਚ ਬੈਠ ਜਾਂਦੀ ਹੈ

ਉਸ ਵਿਚ ਇੱਕ ਬੰਦਾ ਹੋਰ ਹੁੰਦਾ ਹੈ ਉਹ ਥੋੜਾ ਅੱਗੇ ਜਾ ਕੇ ਗੱਡੀ ਦੇ ਸ਼ੀਸ਼ੇ ਉੱਤੇ ਕਰ ਲੈਂਦੇ ਨੇ ਪੁੱਤ ਉਹ ਕੌਣ ਸੀ” ਇੰਨਾ ਕਹਿ ਕੇ ਫਿਰ ਉਸਦਾ ਬਾਪੂ ਸੰਭਲ ਕੇ ਬੋਲਦਾ ਹੈ ਕੀ ਮੈਂ ਵੀ ਬੁੱਢਾ ਹੋ ਗਿਆ ਹਾਂ ਹੋਣਾ ਕੋਈ ਉਸਦਾ ਭਰਾ ਜਾ ਕੋਈ ਰਿਸ਼ਤੇਦਾਰ ਚੰਗਾ ਪੁੱਤ ਤੂੰ ਆਪਣਾ ਖਿਆਲ ਰੱਖੀ ਤੇ ਇਹ ਸਭ ਸੁਣ ਕੇ ਨੂਰ ਦੀਆਂ ਅੱਖਾਂ ਵਿਚ ਪਾਣੀ ਆ ਜਾਂਦਾ ਹੈ ਤੇ ਉਹ ਆਪਣੇ ਬਾਪੂ ਦੇ ਗੱਲ ਲੱਗ ਕੇ ਰੋਣ ਲੱਗ ਪੈਂਦੀ ਹੈ
ਪਤਾ ਨੂਰ ਨੂੰ ਵੀ ਸੀ ਕੀ ਉਸ ਦਾ ਬਾਪੂ ਕੀ ਕਹਿਣਾ ਚਾਹੁੰਦਾ ਹੈ ਤੇ ਜੋ ਉਸ ਨੇ ਬਾਹਰ ਦੇਖਿਆ ਸੀ ਸਭ ਸਮਝ ਸੀ ਉਸਦੇ ਬਾਪੂ ਨੂੰ ਪਰ ਫਿਰ ਵੀ ਉਹ ਮਾਸੂਮ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ

ਇਹ ਕਹਾਣੀ ਵੱਡੇ ਵੱਡੇ ਕਾਲਜਾਂ ਵਿਚ ਜਿਥੇ ਗਰੀਬ ਬੱਚੇ ਪੜ੍ਹਨ ਜਾਂਦੇ ਨੇ ਆਮ ਹੀ ਦੇਖੀ ਜਾ ਸਕਦੀ ਹੈ ਮੈਂ ਬੱਸ ਇੰਨਾ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕੀ ਸਬਰ ਤੇ ਸਿਦਕ ਰੱਖਣਾ ਚਾਹੀਦਾ ਹੈ ਕੁੜੀਆਂ ਨੂੰ ਤੇ ਆਪਣੇ ਮਾਂ ਬਾਪ ਪ੍ਰਤੀ ਇਮਾਨਦਾਰ ਰਹਿੰਣਾ ਚਾਹੀਦਾ ਹੈ ਬਹੁਤ ਆਸ ਨਾਲ ਉਹ ਸਾਨੂੰ ਪੜ੍ਹਨ ਭੇਜਦੇ ਨੇ ਚੰਗੇ ਦਿਨ ਵੀ ਤੁਹਾਡੀ ਮਿਹਨਤ ਨਾਲ ਆਉਣੇ ਨੇ ਨਾ ਕੀ ਗ਼ਲਤ ਰਸਤੇ ਉੱਤੇ ਪੈ ਕੇ…

Note -ਕੋਈ ਗੁਸਾ ਨਾ ਕਰਨਾ……….ਪੰਜੇ ਉੰਗਲਾਂ ਇੱਕੋ ਜਿਹੀਆਂ ਨਹੀਂ ਹੁੰਦੀਆਂ

About admin

Check Also

ਖੰਘਣ ਤੇ ਟੁੱਟ ਜਾਂਦੀਆਂ ਨੇ ਹੱਡੀਆਂ, 300 ਫਰੈਕਚਰ, ਨੈਸ਼ਨਲ ਤੈਰਾਕੀ ਚ ਜਿੱਤੇ 20 ਮੈਡਲ

ਉਦੇਪੁਰ: ਸਵਾ ਫੁੱਟ ਦਾ 19 ਸਾਲ ਦਾ ਤੈਰਾਕ ਮੋਈਨ ਜੁਨੈਦੀ ਤੇਜੀ ਨਾਲ ਚੱਲ ਨਹੀਂ ਸਕਦਾ। …