ਕੁੱਝ ਲੋਕਾਂ ਦਾ ਅਜਿਹਾ ਮੰਨਣਾ ਹੈ ਕਿ ਕੇਲਾ ਖਾਣ ਨਾਲ ਉਹ ਮੋਟੇ ਹੁੰਦੇ ਹਨ |ਕੇਲੇ ਦੀ ਜਗਾ ਉਹ ਸੇਬ ,ਅਨਾਰ ,ਅਮਰੂਦ ,ਤਰਬੂਜ ,ਖਰਬੂਜਾ ਆਦਿ ਫਲਾਂ ਦਾ ਸੇਵਨ ਕਰਨਾ ਜਿਆਦਾ ਪ੍ਰਭਾਵਸ਼ਾਲੀ ਮੰਨਦੇ ਹਨ |ਇਹ ਸਾਰੇ ਫਲ ਫਾਇਬਰ ਯੁਕਤ ਹੋਣ ਦੇ ਨਾਲ ਸਰੀਰ ਵਿਚ ਪਾਣੀ ਦੀ ਕਮੀ ਨੂੰ ਵੀ ਪੂਰਾ ਕਰਨ ਵਿਚ ਮੱਦਦਗਾਰ ਸਾਬਤ ਹੁੰਦੇ ਹਨ |
ਪਰ ਕੈਲਸ਼ੀਅਮ ਯੁਕਤ ਕੇਲਾ ਖਾਣ ਨਾਲ ਉਹ ਸੋਚਦੇ ਹਨ ਕਿ ਉਹ ਮੋਟੇ ਹੋ ਜਾਣਗੇ | ਜੇਕਰ ਤੁਸੀਂ ਸੇਬ ਪਸੰਦ ਕਰਦੇ ਹੋ ਅਤੇ ਕੇਵਲ ਸੇਬ ਦੇ ਫਾਇਦਿਆਂ ਬਾਰੇ ਹੀ ਜਾਣਦੇ ਹੋ ਤਾਂ ਇਸ ਨਵੇਂ ਸੋਧ ਨੂੰ ਪੜਣ ਦੇ ਬਾਅਦ ਤੁਸੀਂ ਕੇਲੇ ਨੂੰ ਵੀ ਪਸੰਦ ਕਰਨ ਲੱਗੋਗੇ |ਇੱਕ ਨਵੀਂ ਸੋਧ ਵਿਚ ਸਾਬਤ ਹੋਇਆ ਹੈ ਕਿ ਹਰ-ਰੋਜ ਇੱਕ ਕੇਲਾ ਖਾਣ ਨਾਲ ਅੰਨੇਪਣ ਦਾ ਖਤਰਾ ਦੂਰ ਹੁੰਦਾ ਹੈ |
ਸੋਧਕਾਰਤਾਂ ਨੇ ਅਧਿਐਨ ਦੇ ਦੌਰਾਨ ਕੇਲੇ ਵਿਚ ਕੈਰੋਟਿਨਾੱਇਡ ਯੌਗਿਕ ਪਾਇਆ ਜਾਂਦਾ ਹੈ |ਇਹ ਫਲਾਂ ,ਸਬਜੀਆਂ ਨੂੰ ਲਾਲ ,ਨਾਰੰਗੀ ਅਤੇ ਪੀਲਾ ਰੰਗ ਦਿੰਦੇ ਹਨ ,ਜੋ ਲੀਵਰ ਵਿਚ ਜਾ ਕੇ ਵਿਟਾਮਿਨ A ਵਿਚ ਪਰਿਵਰਤਿਤ ਹੋ ਜਾਂਦੇ ਹਨ ,ਜੋ ਅੱਖਾਂ ਦੇ ਲਈ ਬਹੁਤ ਫਾਇਦੇਮੰਦ ਹਨ |
ਪਿਛਲੇ ਅਧੀਐਨ ਵਿਚ ਵੀ ਪਤਾ ਚੱਲਿਆ ਹੈ ਕਿ ਕੈਰੋਟਿਨਾੱਇਡ ਦੇ ਉਚ ਸਤਰ ਵਾਲੇ ਖਾਣ ਵਾਲੇ ਪਦਾਰਥ ਵੀ ਖਤਰਨਾਕ ਰੋਗਾਂ ਜਿਵੇਂ ਕੈਂਸਰ ,ਦਿਲ ਦੇ ਰੋਗ ਅਤੇ ਸ਼ੂਗਰ ਤੋਂ ਸੁਰੱਖਿਆ ਪ੍ਰਦਾਨ ਕਰਦੇ ਹਨ |ਅਧਿਐਨ ਤੋਂ ਪਤਾ ਚੱਲਿਆ ਹੈ ਕਿ ਕੇਲਾ ਪ੍ਰੋਵਿਟਾਮਿਨ A ਕੈਰੋਟਿਨਾੱਇਡ ਨਾਲ ਭਰਪੂਰ ਹੁੰਦਾ ਹੈ ,
ਜੋ ਅੱਖਾਂ ਦੇ ਲਈ ਮਹੱਤਵਪੂਰਨ ਵਿਟਾਮਿਨ A ਦੀ ਕਮੀ ਨੂੰ ਪੂਰਾ ਕਰਨ ਦੇ ਲਈ ਇੱਕ ਸੰਭਾਵਿਤ ਖਾਣ ਵਾਲੇ ਸਰੋਤ ਪ੍ਰਦਾਨ ਕਰ ਸਕਦਾ ਹੈ | ਵਿਟਾਮਿਨ A ਦੀ ਕਮੀ ਨਾਲ ਨਿਪਟਨ ਦੇ ਲਈ ਸੋਧਕਾਰਤਾਂ ਨੇ ਕੇਲੇ ਵਿਚ ਕੈਰੋਟਿਨਾੱਇਡ ਵਿਚ ਵਾਧਾ ਕਰਨ ਵਾਲੇ ਤਰੀਕਿਆਂ ਦੀ ਜਾਂਚ ਕੀਤੀ ਸੀ |
ਉਹਨਾਂ ਨੇ ਪਾਇਆ ਕਿ ਹਲਕੇ ਪੀਲੇ ਅਤੇ ਘੱਟ ਕੈਰੋਟਿਨਾੱਇਡ ਕਿਸਮ ਦੇ ਕੇਲੇ ਕੈਰੋਟਿਨਾੱਇਡ ਦੇ ਅਣੂਆਂ ਨੂੰ ਤੋੜਨ ਵਾਲੇ ਜਿਆਦਾ ਇੰਜਾਇਮਾਂ ਦਾ ਉਤਪਾਦਨ ਕਰਦੇ ਹਨ |ਇਹ ਸੋਧ “ਜਨਰਲ ਆੱਫ਼ ਐਗਰੀਕਲਚਰ ਐਂਡ ਫੂਡ ਕੇਮਿਸਟਰੀ ਵਿਚ ਪ੍ਰਕਾਸ਼ਿਤ ਹੋਈ |
ਤੁਸੀਂ ਜੋ ਵੀ ਅੱਖਾਂ ਦੇ ਲਈ ਕਰ ਰਹੇ ਹੋ ਉਹ ਕਰਦੇ ਰਹੋ ਪਰ ਉਸਦੇ ਨਾਲ ਸਿਰਫ ਇੰਨਾਂ ਕਰੋ ਕਿ ਇੱਕ ਕੇਲਾ ਵੀ ਆਪਣੀ ਨਿਯਮਿਤ ਖੁਰਾਕ ਵਿਚ ਜਰੂਰ ਸ਼ਾਮਿਲ ਕਰੋ |ਤੁਹਾਨੂੰ ਆਪਣੇ ਆਪ ਹੀ ਫਰਕ ਪਤਾ ਚੱਲ ਜਾਵੇਗਾ |