ਸਵੇਰੇ-ਸਵੇਰੇ ਪਾਣੀ ਪੀਣ ਨਾਲ ਬਹੁਤ ਫਾਇਦਾ ਹੁੰਦਾ ਹੈ |ਇਹ ਤਾਂ ਤੁਸੀਂ ਸਭ ਨੇ ਸੁਣਿਆਂ ਹੀ ਹੋਵੇਗਾ ਪਰ ਤੁਸੀਂ ਇਹ ਜਾਣਦੇ ਹੋ ਕਿ ਰੋਜ ਸਵੇਰੇ ਨਿੰਬੂ ਪਾਣੀ ਨਾਲ ਫਾਇਦਾ ਹੋਰ ਵੀ ਵੱਧ ਜਾਂਦਾ ਹੈ |ਇਸਨੂੰ ਪੀਣ ਨਾਲ ਤੁਹਾਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲੇਗਾ |ਨਿੰਬੂ ਵਿਚ ਭਾਰੀ ਮਾਤਰਾ ਵਿਚ ਵਿਟਾਮਿਨ c ਅਤੇ ਫਾਇਬਰ ਪਾਇਆ ਜਾਂਦਾ ਹੈ |
ਬਸ ਇਸ ਪਾਣੀ ਨਾਲ ਤੁਸੀਂ ਦਿਨ ਭਰ ਆਪਣੇ ਆਪ ਨੂੰ ਤਰੋਤਾਜਾ ਮਹਿਸੂਸ ਕਰੋਂਗੇ ਨਾਲ ਹੀ ਇਸ ਨਾਲ ਫੁਰਤੀ ਵੀ ਵਧਦੀ ਹੈ ਅਤੇ ਇਹ ਸਾਨੂੰ ਮੌਸਮੀ ਰੋਗਾਂ ਤੋਂ ਬਚਾਉਂਦਾ ਹੈ |ਨਿੰਬੂ ਪਾਣੀ ਦਾ ਇਸਤੇਮਾਲ ਆਦਿ ਕਾਲ ਵਿਚ ਕੀਤਾ ਜਾਂਦਾ ਸੀ |ਹੁਣ ਤਾਂ ਇਸਨੂੰ ਪੀਣ ਦੀ ਡਾਕਟਰ ਵੀ ਸਲਾਹ ਦਿੰਦੇ ਹਨ |ਤੁਸੀਂ ਨਿੰਬੂ ਪਾਣੀ ਪੀਣ ਬਾਰੇ ਤਾਂ ਬਹੁਤ ਜਾਣਿਆਂ ਹੋਵੇਗਾ ਪਰ ਉੱਬਲੇ ਨਿੰਬੂ ਪਾਣੀ ਦੇ ਬਾਰੇ ਨਹੀਂ ਸੁਣਿਆਂ ਹੋਵੇਗਾ |
ਨਿੰਬੂ ਨੂੰ ਛਿੱਲਕਿਆਂ ਦੇ ਨਾਲ ਉਬਾਲਣਾ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਕਿ ਇਸ ਤਰਾਂ ਕਿਵੇਂ ਹੋ ਸਕਦਾ ਹੈ ਪਰ ਤੁਸੀਂ ਇਹ ਗੱਲ ਨਹੀਂ ਜਾਣਗੇ ਹੋਵੋਂਗੇ ਕਿ ਉਬਲੇ ਨਿੰਬੂ ਪਾਣੀ ਵਿਚ ਸਾਰੇ ਪੋਸ਼ਕ ਤੱਤ ਪਾਏ ਜਾਂਦੇ ਹਨ |ਇਹ ਤੁਹਾਨੂੰ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ |ਇਸ ਨਾਲ ਤੁਹਾਡਾ ਇੰਮਯੂਨ ਸਿਸਟਮ ਹੀ ਮਜਬੂਤ ਨਹੀਂ ਰਹੇਗਾ ਬਲਕਿ ਇਸ ਨਾਲ ਤੁਹਾਡਾ ਵਜਨ ਘੱਟ ਹੋਣ ਦੇ ਨਾਲ-ਨਾਲ ਹੋਰ ਵੀ ਕਈ ਫਾਇਦੇ ਮਿਲਣਗੇ |
ਉਬਲੇ ਨਿੰਬੂ ਪਾਣੀ ਵਿਚ ਫਲੇਵੋਨੋਈਇਡਸ ਭਰਪੂਰ ਮਾਤਰਾ ਵਿਚ ਹੁੰਦਾ ਹੈ |ਇਸਦੇ ਨਾਲ ਹੀ ਇਸ ਵਿਚ ਬਹੁਤ ਜਿਆਦਾ ਮਾਤਰਾ ਵਿਚ ਵਿਟਾਮਿਨ C ,A ,B6 ਅਤੇ E ,ਕੈਲਸ਼ੀਅਮ ,ਆਇਰਨ ਅਤੇ ਜਿੰਕ ਦੇ ਨਾਲ-ਨਾਲ ਐਂਟੀ-ਆੱਕਸੀਡੈਂਟ ਗੁਣ ਵੀ ਪਾਏ ਜਾਂਦੇ ਹਨ |ਆਓ ਜਾਣਦੇ ਹਾਂ ਇਸਦੇ ਫਾਇਦੇ ਅਤੇ ਇਸਨੂੰ ਬਣਾਉਣ ਦੇ ਤਰੀਕੇ ਬਾਰੇ……………………..
ਮੋਟਾਪੇ ਤੋਂ ਦਿਲਾਏ ਛੁਟਕਾਰਾ…………………………….
ਨਿੰਬੂ ਨੂੰ ਉਬਾਲ ਕੇ ਪੀਣ ਨਾਲ ਸਰੀਰ ਵਿਚ ਮੌਜੂਦ ਜਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ |ਜਿਸਦੇ ਕਾਰਨ ਤੁਹਾਡਾ ਪਾਚਣ ਤੰਤਰ ਠੀਕ ਢੰਗ ਨਾਲ ਕੰਮ ਕਰਨ ਲੱਗਦਾ ਹੈ |ਇਸਦੇ ਨਾਲ ਹੀ ਮੇਟਬੋਲਿਜਮ ਨੂੰ ਵੀ ਵਧਾਉਂਦਾ ਹੈ |ਜਿਸ ਨਾਲ ਤੁਹਾਡਾ ਮੋਟਾਪਾ ਗਾਇਬ ਹੋ ਜਾਂਦਾ ਹੈ |
ਪਾਚਣ ਤੰਤਰ ਨੂੰ ਰੱਖੇ ਹੈਲਥੀ…………………………..
ਨਿੰਬੂ ਵਿਚ ਭਰਪੂਰ ਮਾਤਰਾ ਵਿਚ ਕਿਟਣ ਫਾਇਬਰ ਤੱਤ ਪਾਏ ਜਾਂਦੇ ਹਨ ਜੋ ਕਿ ਤੁਹਾਡੇ ਦੁਆਰਾ ਖਾਦੀਆਂ ਹੋਈਆਂ ਚੀਜਾਂ ਨੂੰ ਠੀਕ ਢੰਗ ਨਾਲ ਪਾਚਣ ਕਰਵਾਉਂਦੇ ਹਨ ਜਿਸ ਨਾਲ ਤੁਹਾਨੂੰ ਕਦੇ ਵੀ ਪਾਚਣ ਸੰਬੰਧੀ ਸਮੱਸਿਆ ਨਹੀਂ ਹੁੰਦੀ |
ਇੰਮਯੂਨਟੀ ਨੂੰ ਵਧਾਏ………………………………
ਨਿੰਬੂ ਉਬਲਣੇ ਦੇ ਬਾਅਦ ਇਸਦੇ ਛਿੱਲਕਿਆਂ ਦੀ ਓਰੋਮਾ ਉਤਸਰਜਿਤ ਐਨਰਜੀ ਦੇ ਸਤਰ ਨੂੰ ਵਧਾਉਣ ਵਿਚ ਮੱਦਦ ਕਰਦਾ ਹੈ |ਜਿਸਦੇ ਕਾਰਨ ਇਸ ਵਿਚ ਵਿਟਾਮਿਨ C ਜਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ |ਜਿਸਨੂੰ ਪੀਣ ਨਾਲ ਤੁਹਾਡੀ ਇੰਮਯੂਨਟੀ ਵਧਦੀ ਹੈ |
ਸਰਦੀ-ਜੁਕਾਮ ਵਿਚ ਰਾਹਤ………………………………
ਸਰਦੀਆਂ ਦੇ ਮੌਸਮ ਵਿਚ ਸਭ ਤੋਂ ਜਲਦੀ ਸਾਨੂੰ ਸਰਦੀ-ਜੁਕਾਮ ਹੁੰਦਾ ਹੈ ਜੋ ਕਿ ਇੱਕ ਆਮ ਸਮੱਸਿਆ ਹੈ |ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਇਸਦਾ ਸੇਵਨ ਕਰੋ |ਇਸ ਵਿਚ ਐਂਟੀ-ਆੱਕਸੀਡੈਂਟ ਹੁੰਦੇ ਹਨ ਜੋ ਸਰਦੀ ਨੂੰ ਤੁਰੰਤ ਗਾਇਬ ਕਰ ਦਿੰਦੇ ਹਨ |