ਘੱਟ ਉਮਰ ਵਿਚ ਜਿੰਨਾਂ ਲੋਕਾਂ ਦੇ ਵਾਲ ਸਫ਼ੈਦ ਹੋ ਜਾਂਦੇ ਹਨ ਉਹਨਾਂ ਦੇ ਲਈ ਇਹ ਇੱਕ ਬਹੁਤ ਵੱਡੀ ਚਿੰਤਾ ਦੀ ਗੱਲ ਹੁੰਦੀ ਹੈ |ਵਾਲਾਂ ਦੀ ਹੈਲਥ ਉੱਪਰ ਖਾਣ-ਪਾਣ ਦਾ ਵਿਸ਼ੇਸ਼ ਪ੍ਰਭਾਵ ਪੈਂਦਾ ਹੈ |ਵਾਲਾਂ ਦੇ ਸਮੇਂ ਤੋਂ ਪਹਿਲਾਂ ਪੱਕਣ ਨੂੰ ਰੋਕਣ ਲਈ ਚਾਹ ,ਕੌਫੀ ਦਾ ਸੇਵਨ ਘੱਟ ਕਰਨਾ ਚਾਹੀਦਾ ਹੈ ਅਤੇ ਨਾਲ ਹੀ ਨਸ਼ੇ ਦਾ ਸੇਵਨ ਵੀ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ |ਖਾਣੇ ਵਿਚ ਜਿਆਦਾ ਖੱਟੇ ਅਤੇ ਮਿੱਠੇ ਪਦਾਰਥਾਂ ਦੇ ਸੇਵਨ ਨਾਲ ਸਾਡੇ ਵਾਲਾਂ ਉੱਪਰ ਬਹੁਤ ਅਸਰ ਪੈਂਦਾ ਹੈ |ਤੇਲ ਅਤੇ ਤਿੱਖਾ ਭੋਜਨ ਵਾਲਾਂ ਦੀ ਸਮੱਸਿਆ ਨੂੰ ਹੋਰ ਵੀ ਵਧਾ ਦਿੰਦਾ ਹੈ |
ਇਹਨਾਂ ਤੋਂ ਇਲਾਵਾ ਮਾਨਸਿਕ ਤਣਾਵ ,ਚਿੰਤਾ ,ਨਸ਼ਾ ,ਦਵਾਈਆਂ ਦਾ ਲੰਬੇ ਸਮੇਂ ਤੱਕ ਉਪਯੋਗ ,ਵਾਲਾਂ ਨੂੰ ਕਲਰ ਕਰਨਾ ਆਦਿ ਨਾਲ ਵੀ ਵਾਲਾਂ ਦਾ ਪੱਕਣਾ ,ਝੜਨਾ ਅਤੇ ਦੋਮੂੰਹੇਂ ਹੋਣ ਦਾ ਖਤਰਾ ਹੋਰ ਵੀ ਤੇਜ ਹੋ ਜਾਂਦਾ ਹੈ |ਜੇਕਰ ਤੁਸੀਂ ਇਹਨਾਂ ਪਰੇਸ਼ਾਨੀਆਂ ਤੋਂ ਬਚਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਘਰੇਲੂ ਨੁਸਖੇ ਜੋ ਵਾਲਾਂ ਦੇ ਲਈ ਵਰਦਾਨ ਦੀ ਤਰਾਂ ਕੰਮ ਕਰਦੇ ਹਨ |
-ਅਦਰਕ ਨੂੰ ਕੱਦੂਕਾਸ਼ ਕਰਕੇ ਸ਼ਹਿਦ ਦੇ ਰਸ ਵਿਚ ਮਿਲਾ ਲਵੋ |ਇਸਨੂੰ ਵਾਲਾਂ ਉੱਪਰ ਘੱਟ ਤੋਂ ਘੱਟ ਦੋ ਹਫਤਿਆਂ ਵਿਚ 2 ਵਾਰ ਲਗਾਓ |ਇਸ ਨਾਲ ਵਾਲਾਂ ਦਾ ਪਕਣਾ ਘੱਟ ਹੋ ਜਾਵੇਗਾ |
-ਦਹੀਂ ਦੇ ਨਾਲ ਟਮਾਟਰ ਨੂੰ ਪੀਸ ਲਵੋ |ਉਸ ਵਿਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਨੀਲਗਿਰੀ ਦਾ ਤੇਲ ਮਿਲਾਓ |ਇਸ ਨਾਲ ਸਿਰ ਦੇ ਮਾਲਿਸ਼ ਹਫਤੇ ਵਿਚ ਦੋ ਵਾਰ ਕਰੋ |ਤੁਹਾਡੇ ਵਾਲ ਲੰਬੀ ਉਮਰ ਤੱਕ ਕਾਲੇ ਅਤੇ ਘਣੇ ਬਣੇ ਰਹਿਣਗੇ |
-ਸੁੱਕੇ ਔਲੇ ਨੂੰ ਪਾਣੀ ਵਿਚ ਉਬਾਲ ਲਵੋ |ਇਸ ਪਾਣੀ ਨੂੰ ਇੰਨਾਂ ਉਬਾਲੋ ਕਿ ਇਹ ਅੱਧਾ ਰਹਿ ਜਾਵੇ |ਇਸ ਵਿਚ ਨਿੰਬੂ ਅਤੇ ਮਹਿੰਦੀ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾਓ |ਇਸ ਨਾਲ ਸਮੇਂ ਤੋਂ ਪਹਿਲਾਂ ਵਾਲਾਂ ਦਾ ਪੱਕਣਾ ਬੰਦ ਹੋ ਜਾਂਦਾ ਹੈ |
-ਮੇਥੀ-ਦਾਣੇ ਨੂੰ ਪੀਸ ਕੇ ਮਹਿੰਦੀ ਵਿਚ ਮਿਲਾ ਲਵੋ |ਇਸ ਵਿਚ ਤੁਲਸੀ ਦਾ ਰਸ ਅਤੇ ਸੁੱਕੀ ਚਾਹ ਦੇ ਪੱਤਿਆਂ ਨੂੰ ਮਿਲਾ ਕੇ ਪੇਸਟ ਬਣਾ ਲਵੋ |ਇਸ ਪੇਸਟ ਨੂੰ ਵਾਲਾਂ ਵਿਚ ਲਗਾ ਕੇ 2 ਘੰਟਿਆਂ ਤੱਕ ਰੱਖੋ |ਫਿਰ ਕਿਸੇ ਹਰਬਲ ਸ਼ੈਂਪੂ ਨਾਲ ਵਾਲਾਂ ਨੂੰ ਧੋ ਲਵੋ ਇਸ ਨਾਲ ਬਹੁਤ ਫਾਇਦਾ ਹੋਵੇਗਾ |
-1/2 ਕੱਪ ਨਾਰੀਅਲ ਤੇਲ ਜਾਂ ਜੈਤੁਨ ਤੇਲ ਨੂੰ ਹਲਕਾ ਗਰਮ ਕਰੋ |ਹੁਣ ਇਸ ਵਿਚ 4 ਗ੍ਰਾਮ ਕਪੂਰ ਮਿਲਾ ਲਵੋ |ਜਦ ਕਪੂਰ ਪੂਰੀ ਤਰਾਂ ਘੁਲ ਜਾਵੇ ਤਾਂ ਇਸ ਤੇਲ ਨਾਲ ਮਾਲਿਸ਼ ਕਰੋ ਇਸਦੀ ਮਾਲਿਸ਼ ਹਫਤੇ ਵਿਚ ਇੱਕ ਵਾਰ ਜਰੂਰ ਕਰਨੀ ਚਾਹੀਦੀ ਹੈ |ਤੁਹਾਡੀ ਕੁੱਝ ਹੀ ਸਮੇਂ ਵਿਚ ਸਿੱਕਰੀ ਦੂਰ ਹੋ ਜਾਵੇਗੀ |
-ਨਾਰੀਅਲ ਤੇਲ ਵਿਚ ਥੋੜਾ ਜਿਹਾ ਦਹੀਂ ਮਿਲਾ ਕੇ ਸਿਰ ਉੱਪਰ ਲਗਾਓ |ਇਸ ਨਾਲ ਵਾਲ ਦੋਮੂੰਹੇਂ ਨਹੀਂ ਹੋਣਗੇ ਅਤੇ ਨਾਲ ਵਾਲਾਂ ਦਾ ਝੜਣਾ ਵੀ ਬੰਦ ਹੋ ਜਾਵੇਗਾ |
-ਵਾਲਾਂ ਨੂੰ ਹਫਤੇ ਵਿਚ ਇੱਕ ਵਾਰ ਤਿਲ ਦਾ ਤੇਲ ਜਰੂਰ ਲਗਾਓ |ਇਸ ਤੇਲ ਦੇ ਲਗਾਤਾਰ ਉਪਯੋਗ ਨਾਲ ਵਾਲਾਂ ਦਾ ਝੜਣਾ ਬਿਲਕੁਲ ਬੰਦ ਹੋ ਜਾਵੇਗਾ |
-ਲੌਕੀ ਨੂੰ ਸੁਕਾ ਕੇ ਨਾਰੀਅਲ ਤੇਲ ਵਿਚ ਉਬਾਲ ਲਵੋ |ਹੁਣ ਇਸ ਤੇਲ ਨੂੰ ਛਾਣ ਕੇ ਬੋਤਲ ਵਿਚ ਭਰ ਲਵੋ |ਇਸ ਤੇਲ ਦੀ ਮਸਾਜ ਨਾਲ ਤੁਹਾਡੇ ਵਾਲ ਕਾਲੇ ਹੋ ਜਾਣਗੇ |
-ਅੱਧਾ ਗ੍ਰਾਮ ਦਹੀਂ ਵਿਚ ਇੱਕ ਗ੍ਰਾਮ ਕਾਲੀ ਮਿਰਚ ਅਤੇ ਥੋੜਾ ਜਿਹਾ ਨਿੰਬੂ ਦਾ ਰਸ ਮਿਲਾ ਕੇ ਵਾਲਾਂ ਵਿਚ ਲਗਾਓ ਬਹੁਤ ਫਾਇਦਾ ਹੋਵੇਗਾ
-ਅਮਰੂਦ ਦੇ ਪੱਤਿਆਂ ਦਾ ਪੇਸਟ ਬਣਾ ਕੇ ਵਾਲਾਂ ਵਿਚ ਲਗਾਉਣ ਨਾਲ ਬਹੁਤ ਫਾਇਦਾ ਹੁੰਦਾ ਹੈ |
-ਤੋਰੀ ਨੂੰ ਕੱਟ ਕੇ ਨਾਰੀਅਲ ਤੇਲ ਵਿਚ ਤਦ ਤੱਕ ਉਬਾਲੋ ਜਦ ਤੱਕ ਉਹ ਕਾਲੀ ਨਾ ਹੋ ਜਾਵੇ |ਇਸ ਤੇਲ ਨੂੰ ਰੋਜਾਨਾ ਵਾਲਾਂ ਵਿਚ ਲਗਾਉਣ ਨਾਲ ਵਾਲ ਕਾਲੇ ਹੋ ਜਾਂਦੇ ਹਨ |
-ਮੇਥੀ-ਦਾਨੇ ਨੂੰ ਰਾਤ ਭਰ ਪਾਣੀ ਵਿਚ ਭਿਉਂ ਦਵੋ |ਸਵੇਰੇ ਮੇਥੀ-ਦਾਣੇ ਨੂੰ ਦਹੀਂ ਵਿਚ ਪੀਸ ਕੇ ਵਾਲਾਂ ਵਿਚ ਲਗਾਓ |ਇੱਕ ਘੰਟੇ ਬਾਅਦ ਵਾਲਾਂ ਨੂੰ ਧੋ ਲਵੋ |
-ਨਾਰੀਅਲ ਤੇਲ ਵਿਚ ਥੋੜਾ ਜਿਹਾ ਦਹੀਂ ਮਿਲਾ ਕੇ ਸਿਰ ਵਿਚ ਮਾਲਿਸ਼ ਕਰੋ |ਤੁਹਾਡੇ ਵਾਲ ਦੋਮੂੰਹੇਂ ਨਹੀਂ ਹੋਣਗੇ ਅਤੇ ਨਾਲ ਹੀ ਵਾਲਾਂ ਦਾ ਝੜਣਾ ਵੀ ਬੰਦ ਹੋ ਜਾਵੇਗਾ |
-ਆਂਵਲੇ ਦੇ ਕੁੱਝ ਟੁਕੜਿਆਂ ਨੂੰ ਨਾਰੀਅਲ ਤੇਲ ਵਿਚ ਉਬਾਲ ਲਵੋ |ਤੇਲ ਨੂੰ ਇੰਨਾਂ ਉਬਾਲੋ ਕਿ ਆਂਵਲੇ ਕਾਲੇ ਹੋ ਜਾਣ |ਇਸ ਤੇਲ ਨੂੰ ਰੋਜਾਨਾ ਵਾਲਾਂ ਵਿਚ ਲਗਾਉਣ ਨਾਲ ਸਫ਼ੈਦ ਵਾਲ ਫਿਰ ਤੋਂ ਕਾਲੇ ਹੋ ਜਾਣਗੇ |