ਸਰਦੀ ਦਾ ਮੌਸਮ ਆਉਂਦੇ ਹੀ ਕਈ ਲੋਕਾਂ ਨੂੰ ਸਕਿੰਨ ਪ੍ਰਾੱਬਲੰਮ ਸ਼ੁਰੂ ਹੋ ਜਾਂਦੀਆਂ ਹਨ ਪਰ ਇਹਨਾਂ ਪ੍ਰਾੱਬਲੰਮਸ ਨੂੰ ਘਰ ਵਿਚ ਹੀ ਮੌਜੂਦ ਕੁੱਝ ਉਪਾਅ ਅਜਮਾ ਕੇ ਕੰਟਰੋਲ ਕੀਤਾ ਜਾ ਸਕਦਾ ਹੈ |ਘਰ ਵਿਚ ਅਜਮਾਉਣ ਵਾਲੇ ਕੁੱਝ ਅਜਿਹੇ ਫੇਸ਼ੀਅਲ ਜਿੰਨਾਂ ਨੂੰ ਹਫਤੇ ਵਿਚ 2 ਜਾਂ 3 ਵਾਰ ਇਸਤੇਮਾਲ ਕਰਕੇ ਚਿਹਰੇ ਦੀ ਗਲੋਅ ਵਧਾਈ ਜਾ ਸਕਦੀ ਹੈ |ਤਾਂ ਆਓ ਜਾਣਦੇ ਹਾਂ ਇਸ ਪ੍ਰਯੋਗ ਬਾਰੇ……..
ਫੇਸ਼ੀਅਲ ਬਣਾਉਣ ਦੇ ਤਰੀਕੇ……………….
ਦਹੀਂ ਅਤੇ ਹਲਦੀ ਫੇਸ ਪੈਕ…………………
ਇੱਕ ਚਮਚ ਹਲਦੀ ਪਾਊਡਰ ਅਤੇ ਇੱਕ ਚਮਚ ਦਹੀਂ ਮਿਲਾ ਕੇ ਚਿਹਰੇ ਉੱਪਰ ਲਗਾਓ ਅਤੇ 15 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਧੋ ਲਵੋ |
ਹਲਦੀ ਅਤੇ ਸ਼ਹਿਦ ਫੇਸ ਪੈਕ………………………….
ਸ਼ਹਿਦ ਅਤੇ ਹਲਦੀ ਵਿਚ ਥੋੜਾ ਜਿਹਾ ਗੁਲਾਬ-ਜਲ ਮਿਲਾਓ |ਇਸਨੂੰ ਆਪਣੀ ਗਰਦਨ ਅਤੇ ਚਿਹਰੇ ਉੱਪਰ ਲਗਾਓ |ਇਸ ਪੇਸਟ ਨਾਲ ਤੁਹਾਡੀਆਂ ਝੁਰੜੀਆਂ ਬਿਲਕੁਲ ਖਤਮ ਹੋ ਜਾਣਗੀਆਂ |
ਆਲੂ ਅਤੇ ਦਹੀਂ ਫੇਸ ਪੈਕ……………………………
ਇੱਕ ਆਲੂ ਦਾ ਪੇਸਟ ਅਤੇ ਇੱਕ ਚਮਚ ਦਹੀਂ ਮਿਲਾਓ |ਇਸ ਤਿਆਰ ਪੇਸਟ ਨੂੰ ਚਿਹਰੇ ਅਤੇ ਗਰਦਨ ਉੱਪਰ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਧੋ ਲਵੋ |ਇਸ ਨਾਲ ਤਵਚਾ ਦੀ ਰੰਗਤ ਬਦਲ ਜਾਵੇਗੀ |
ਸ਼ਹਿਦ ਫੇਸ ਪੈਕ…………………………..
ਇੱਕ ਚਮਚ ਸ਼ਹਿਦ ਵਿਚ 2 ਚਮਚ ਪਾਣੀ ਮਿਲਾ ਕੇ ਚਿਹਰੇ ਉੱਪਰ ਲਗਾਓ |ਕੁੱਝ ਦੇਰ ਬਾਅਦ ਚਿਹਰਾ ਧੋ ਲਵੋ ਤੁਹਾਡਾ ਚਿਹਰਾ ਨਿਖਰ ਆਵੇਗਾ |
ਗਾਜਰ ਫੇਸ ਪੈਕ……………………………..
2 ਗਾਜਰਾਂ ਦੇ ਪੇਸਟ ਵਿਚ ਅੱਧਾ ਚਮਚ ਸ਼ਹਿਦ ਮਿਲਾਓ ਅਤੇ ਇਸਨੂੰ ਆਪਣੇ ਚਿਹਰੇ ਉੱਪਰ 15 ਮਿੰਟ ਦੇ ਲਈ ਲਗਾਓ ਫਿਰ ਸਾਦੇ ਪਾਣੀ ਨਾਲ ਧੋ ਲਵੋ |
ਹਲਦੀ ਅਤੇ ਚੰਦਨ ਫੇਸ ਪੈਕ……………………………..
ਥੋੜੀ ਜਿਹੀ ਹਲਦੀ ਚੰਦਨ ਵਿਚ ਥੋੜਾ ਜਿਹਾ ਦੁੱਧ ਮਿਲਾ ਕੇ 2 ਤੋਂ 3 ਮਿੰਟ ਤੱਕ ਚਿਹਰੇ ਦੀ ਮਸਾਜ ਕਰੋ ਅਤੇ 10 ਮਿੰਟਾਂ ਦੇ ਬਾਅਦ ਚਿਹਰੇ ਨੂੰ ਧੋ ਲਵੋ |ਇਸ ਨਾਲ ਚਿਹਰੇ ਉੱਪਰ ਚਮਕ ਆ ਜਾਵੇਗੀ |