Breaking News

ਸਰੀਰ ਚ ਵਧੇ ਹੋਏ ਯੂਰਿਕ ਐਸ਼ਿਡ ਨੂੰ ਜੜੋਂ ਖਤਮ ਕਰਨ ਦੇ 10 ਘਰੇਲੂ ਨੁਸਖੇ

ਅੱਜ-ਕਲ੍ਹ ਹਰ ਦੂਜਾ ਵਿਅਕਤੀ ਯੂਰਿਕ ਐਸਿਡ ਦੀ ਸਮੱਸਿਆ ਨਾਲ ਪਰੇਸ਼ਾਨ ਹੈ। ਇਹ ਪਰੇਸ਼ਾਨੀ ਸ਼ੁਰੂ ‘ਚ ਤਾਂ ਘੱਟ ਹੁੰਦੀ ਹੈ ਪਰ ਜੇ ਸਮਾਂ ਰਹਿੰਦੇ ਇਸ ਦਾ ਇਲਾਜ ਨਾ ਕੀਤਾ ਜਾਵੇ ਤਾਂ ਇਹ ਗੰਭੀਰ ਰੂਪ ਧਾਰ ਲੈਂਦੀ ਹੈ। ਇਸ ਸਮੱਸਿਆ ਨਾਲ ਗਠੀਆ, ਜੋੜਾਂ ‘ਚ ਦਰਦ ਅਤੇ ਕਿਡਨੀ ‘ਚ ਪੱਥਰੀ ਹੋਣ ਤੱਕ ਦੀ ਸੰਭਾਵਨਾ ਹੋ ਜਾਂਦੀ ਹੈ। ਗੋਡਿਆਂ, ਅੱਡੀਆਂ, ਉਂਗਲਾਂ ‘ਚ ਦਰਦ ਹੋਣ ਤੋਂ ਇਸ ਸਮੱਸਿਆ ਦੀ ਸ਼ੁਰੂਆਤ ਹੁੰਦੀ ਹੈ। ਤੁਸੀਂ ਇਸ ਸਮੱਸਿਆ ਤੋਂ ਕੁਝ ਆਸਾਨ ਉਪਾਅ ਕਰ ਕੇ ਰਾਹਤ ਪਾ ਸਕਦੇ ਹੋ।


1. ਬੇਕਿੰਗ ਸੋਡਾ
ਇੱਕ ਗਿਲਾਸ ਪਾਣੀ ‘ਚ ਅੱਧਾ ਚਮਚ ਬੇਕਿੰਗ ਸੋਡਾ ਮਿਲਾ ਲਓ। ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਕੇ ਰੋਜ਼ਾਨਾ ਪੀਓ। ਇਹ ਮਿਸ਼ਰਣ ਯੂਰਿਕ ਐਸਿਡ ਨੂੰ ਘੱਟ ਕਰਨ ‘ਚ ਮਦਦ ਕਰਦਾ ਹੈ ਪਰ ਸੋਡੀਅਮ ਦੀ ਅਧਿਕਤਾ ਕਾਰਨ ਤੁਹਾਨੂੰ ਸਾਵਧਾਨੀ ਨਾਲ ਬੇਕਿੰਗ ਸੋਡੇ ਦੀ ਵਰਤੋਂ ਕਰਨੀ ਚਾਹੀਦੀ ਹੈ।


2. ਵਿਟਾਮਿਨ ਸੀ
ਸਰੀਰ ‘ਚ ਯੂਰਿਕ ਐਸਿਡ ਦੀ ਮਾਤਰਾ ਘਟਾਉਣ ਲਈ ਰੋਜ਼ ਆਪਣੀ ਖੁਰਾਕ ‘ਚ ਵਿਟਾਮਿਨ ਸੀ ਵਾਲੀ ਖੁਰਾਕ ਲਓ। ਇੱਕ-ਦੋ ਮਹੀਨੇ ‘ਚ ਯੂਰਿਕ ਐਸਿਡ ਘੱਟ ਹੋ ਜਾਵੇਗਾ। ਸੰਤਰਾ, ਆਮਲਾ ਵਿਟਾਮਿਨ ਸੀ ਦੇ ਚੰਗੇ ਸਰੋਤ ਹਨ।


3. ਪਾਣੀ
ਸਰੀਰ ਨੂੰ ਹਾਈਡ੍ਰੇਟ ਰੱਖ ਕੇ ਤੁਸੀਂ ਯੂਰਿਕ ਐਸਿਡ ਨੂੰ ਘੱਟ ਕਰ ਸਕਦੇ ਹੋ। ਜ਼ਿਆਦਾ ਪਾਣੀ ਪੀਣ ਨਾਲ ਸਰੀਰ ‘ਚ ਮੌਜੂਦ ਯੂਰਿਕ ਐਸਿਡ ਯੂਰਿਨ ਦੇ ਰਸਤੇ ਬਾਹਰ ਨਿਕਲ ਜਾਂਦਾ ਹੈ। ਇਸ ਲਈ ਥੋੜ੍ਹੀ-ਥੋੜ੍ਹੀ ਦੇਰ ਬਾਅਦ ਪਾਣੀ ਪੀਂਦੇ ਰਹਿਣਾ ਚਾਹੀਦਾ ਹੈ।


4. ਫ਼ਾਈਬਰ ਯੁਕਤ ਭੋਜਨ
ਆਪਣੀ ਖੁਰਾਕ ‘ਚ ਜ਼ਿਆਦਾ ਫ਼ਾਈਬਰ ਯੁਕਤ ਭੋਜਨ ਲੈਣ ਨਾਲ ਡਾਈਟ੍ਰੀ ਫ਼ਾਈਬਰ ਖੂਨ ‘ਚੋਂ ਯੂਰਿਕ ਐਸਿਡ ਸੋਖ ਲੈਂਦਾ ਹੈ ਅਤੇ ਇਸ ਨੂੰ ਕਿਡਨੀ ਦੁਆਰਾ ਬਾਹਰ ਕੱਢ ਦਿੰਦਾ ਹੈ। ਇਸ ਲਈ ਇਸਬਗੋਲ, ਓਟਸ, ਪਾਲਕ ਅਤੇ ਬਰੋਕਲੀ ਖਾਣੀ ਚਾਹੀਦੀ ਹੈ। ਇਨ੍ਹਾਂ ਨਾਲ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਨ ‘ਚ ਮਦਦ ਮਿਲਦੀ ਹੈ।


5. ਸ਼ਰਾਬ
ਸ਼ਰਾਬ ਤੁਹਾਡੇ ਸਰੀਰ ਨੂੰ ਹਾਈਡ੍ਰੇਟ ਕਰਦੀ ਹੈ। ਇਸ ਲਈ ਸ਼ਰਾਬ ਦੀ ਜ਼ਿਆਦਾ ਮਾਤਰਾ ਲੈਣ ਤੋਂ ਬਚਣਾ ਚਾਹੀਦਾ ਹੈ। ਬੀਅਰ ‘ਚ ਯੀਸਟ ਭਰਪੂਰ ਹੁੰਦਾ ਹੈ ਇਸ ਲਈ ਬੀਅਰ ਨਹੀਂ ਪੀਣੀ ਚਾਹੀਦੀ।

6. ਜੈਤੂਨ ਦਾ ਤੇਲ
ਖਾਣਾ ਬਣਾਉਣ ਲਈ ਮੱਖਣ ਜਾਂ ਸਬਜੀਆਂ ਦੇ ਤੇਲ ਦੀ ਜਗ੍ਹਾ ਕੋਲਡ ਪ੍ਰੈਸਡ ਜੈਤੂਨ ਦੇ ਤੇਲ ਦੀ ਵਰਤੋਂ ਕਰੋ। ਇਸ ਤੇਲ ਦੀ ਵਰਤੋਂ ਨਾਲ ਸਰੀਰ ‘ਚ ਵਾਧੂ ਯੂਰਿਕ ਐਸਿਡ ਨਹੀਂ ਬਣੇਗਾ।


7. ਓਮੈਗਾ-2 ਫ਼ੈਟੀ ਐਸਿਡ ਤੋਂ ਬਚੋਂ
ਯੂਰਿਕ ਐਸਿਡ ਨੂੰ ਘੱਟ ਕਰਨ ਲਈ ਤੁਸੀਂ ਓਮੈਗਾ-3 ਫ਼ੈਟੀ ਐਸਿਡ ਨਾ ਲਓ। ਇਹ ਆਮ ਤੌਰ ‘ਤੇ ਮੱਛੀਆਂ ਅਤੇ ਇਨ੍ਹਾਂ ਦੇ ਤੇਲਾਂ ‘ਚ ਪਾਇਆ ਜਾਂਦਾ ਹੈ। ਮੱਛੀ ‘ਚ ਜ਼ਿਆਦਾ ਮਾਤਰਾ ‘ਚ ਪਿਊਰਿਨ ਪਾਇਆ ਜਾਂਦਾ ਹੈ ਅਤੇ ਪਿਊਰਿਨ ਹੀ ਸਰੀਰ ‘ਚ ਜ਼ਿਆਦਾ ਯੂਰਿਕ ਐਸਿਡ ਪੈਦਾ ਕਰਦਾ ਹੈ।


8. ਸਰੀਰਕ ਭਾਰ ਕੰਟਰੋਲ ਕਰੋ
ਮੋਟਾਪਾ ਕਈ ਬੀਮਾਰੀਆਂ ਦੀ ਜੜ੍ਹ ਹੈ। ਮੋਟੋ ਲੋਕਾਂ ਲਈ ਪਿਊਰਿਨ ਨਾਲ ਭਰਪੂਰ ਖਾਧ ਪਦਾਰਥ ਯੂਰਿਕ ਐਸਿਡ ਵਧਾ ਸਕਦੇ ਹਨ। ਜੇ ਤੁਸੀਂ ਮੋਟਾਪੇ ਤੋਂ ਪੀੜਤ ਹੋ ਤਾਂ ਯੂਰਿਕ ਐਸਿਡ ਦੇ ਵਾਧੇ ਨੂੰ ਰੋਕਣ ਲਈ ਤੁਹਾਨੂੰ ਆਪਣਾ ਭਾਰ ਕੰਟਰੋਲ ‘ਚ ਕਰਨਾ ਪਵੇਗਾ।


9. ਸੇਬ ਦਾ ਸਿਰਕਾ

ਸੇਬ ਦਾ ਸਿਰਕਾ ਖੂਨ ਦਾ ਪੱਧਰ ਵਧਾ ਕੇ ਹਾਈ ਯੂਰਿਕ ਐਸਿਡ ਦੇ ਪੱਧਰ ਨੂੰ ਘੱਟ ਕਰਦਾ ਹੈ ਪਰ ਸੇਬ ਦਾ ਸਿਰਕਾ ਕੱਚਾ ਅਤੇ ਬਿਨਾ ਪਾਣੀ ਵਾਲਾ ਹੋਣਾ ਚਾਹੀਦਾ ਹੈ।


10. ਬੇਕਰੀ ਉਤਪਾਦਾਂ ਤੋਂ ਬਚੋ
ਸੈਚੂਰੇਟੇਡ ਫ਼ੈਟ ਅਤੇ ਟਰਾਂਸ ਫ਼ੈਟ ਨਾਲ ਭਰਪੂਰ ਕੇਕ, ਪੇਸਟੀ, ਕੁਕੀਸ ਆਦਿ ਨੂੰ ਆਪਣੀ ਖੁਰਾਕ ਦਾ ਹਿੱਸਾ ਨਾ ਬਣਾਓ। ਕਿਉਂਕਿ ਇਨ੍ਹਾਂ ਨਾਲ ਯੂਰਿਕ ਐਸਿਡ ਹੋਣ ਦਾ ਖਤਰਾ ਜ਼ਿਆਦਾ ਬਣਿਆ ਰਹਿੰਦਾ ਹੈ।

About admin

Check Also

ਦੰਦਾਂ ਵਿਚ ਲੱਗਦੇ ਗਰਮ ਠੰਡੇ ਦੇ ਇਲਾਜ ਤੇ ਵਰਤੋ ਇਹ ਘਰੇਲੂ ਨੁਸਖ਼ੇ, ਸ਼ੇਅਰ ਜਰੂਰ ਕਰੋ

ਕੁੱਝ ਲੋਕਾਂ ਦੇ ਦੰਦਾਂ ਵਿੱਚ ਠੰਡਾ-ਗਰਮ ਲੱਗਣ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਹੈ।ਇਹ ਸਮੱਸਿਆ …