ਗੋਡੇ ਸਾਡੇ ਪੈਰ ਅਤੇ ਸਰੀਰ ਦੇ ਲਈ ਇਕ ਮਹੱਤਵਪੂਰਨ ਅੰਗ ਹੈ ,ਜੋ ਸਾਡੀ ਗਤੀ ਅਤੇ ਪੈਰਾਂ ਦੀ ਸਮਰੱਥਾ ਨੂੰ ਨਿਰਧਾਰਿਤ ਕਰਦੇ ਹਨ |ਉਮਰ ਦੇ ਨਾਲ-ਨਾਲ ਸਾਡੇ ਗੋਡੇ ਵੀ ਜਵਾਬ ਦੇਣ ਲੱਗ ਜਾਂਦੇ ਹਨ ਜਿਸਦਾ ਮੁੱਖ ਕਾਰਨ ਹੈ ਗੋਡਿਆਂ ਵਿਚ ਚਿਕਨਾਹਟ ਦਾ ਘੱਟ ਹੋਣਾ |ਜੇਕਰ ਤੁਸੀਂ ਚਾਹੁੰਦੇ ਹੋ ਕਿ ਲੰਬੇ ਸਮੇਂ ਤੱਕ ਗੋਡੇ ਅਤੇ ਸਰੀਰ ਸਵਸਥ ਰਹੇ ਤਾਂ ਇਸ ਸਵਾਦਿਸ਼ਟ ਅਤੇ ਚਮਤਕਾਰੀ ਡ੍ਰਿੰਕ ਬਾਰੇ ਜਰੂਰ ਜਾਣੋ…………
ਪ੍ਰਕਿਰਤਿਕ ਰੂਪ ਨਾਲ ਬਣਾਇਆ ਜਾਣ ਵਾਲਾ ਇਹ ਡ੍ਰਿੰਕ ਤੁਹਾਡੇ ਗੋਡਿਆਂ ਦੀਆਂ ਮਾਸ-ਪੇਸ਼ੀਆਂ ਨੂੰ ਮਜਬੂਤ ਕਰਨ ਦੇ ਨਾਲ ਚਿਕਨਾਹਟ ਬਣਾਏ ਰੱਖਣ ਵਿਚ ਤੁਹਾਡੀ ਮੱਦਦ ਕਰੇਗਾ , ਉਹਨਾਂ ਦੀ ਕਿਰਿਆ ਅਤੇ ਲਚਕੀਲਾ-ਪਣ ਵੀ ਬਣਾ ਕੇ ਰੱਖੇਗਾ ਤਾਂ ਜਾਣੋ ਕਿ ਇਸਨੂੰ ਕਿਸ ਤਰਾਂ ਬਣਾਉਂਦੇ ਹਨ ਅਤੇ ਇਸਨੂੰ ਬਣਾਉਣ ਲਈ ਤੁਹਾਨੂੰ ਅੱਗੇ ਦੱਸੀਆਂ ਗਈਆਂ 7 ਚੀਜਾਂ ਦੀ ਜਰੂਰਤ ਪਵੇਗੀ |
ਸਮੱਗਰੀ………….
ਜੌਂਅ-ਇਕ ਕੱਪ
ਪਾਣੀ ਲਗਪਗ -200 ਮਿ.ਲੀ
ਅਨਾਨਾਸ -ਦੋ ਕੱਪ ਕੱਟਿਆ ਹੋਇਆ
ਸ਼ਹੀਦ -40 ਗ੍ਰਾਮ
ਬਦਾਮ -40 ਗ੍ਰਾਮ
ਦਾਲ-ਚੀਨੀ -7 ਗ੍ਰਾਮ
ਸੰਤਰੇ ਦਾ ਰਸ -ਇਕ ਕੱਪ
ਵਿਧੀ………..
ਪਹਿਲਾਂ ਜੌਂਆਂ ਨੂੰ ਦੋ ਚਾਰ ਮਿੰਟ ਤੱਕ ਅੱਗ ਉੱਪਰ ਚੰਗੀ ਤਰਾਂ ਸੇਕ ਲਵੋ ਇਸ ਤੋਂ ਬਾਅਦ ਅਨਾਨਾਸ ਦੇ ਟੁਕੜਿਆਂ ਨੂੰ ਬਰੀਕ ਕਰ ਲਵੋ ਅਤੇ ਇਸਦਾ ਰਸ ਕੱਢ ਲਵੋ | ਦਲ-ਚੀਨੀ ,ਬਦਾਮ ,ਸ਼ਹੀਦ ,ਸੰਤਰੇ ਦੇ ਰਸ ਨੂੰ ਜੂਸਰ ਵਿਚ ਇਕੱਠੇ ਪੀਸ ਲਵੋ |ਇਸ ਵਿਚ ਹੁਣ ਅਨਾਨਾਸ ਅਤੇ ਜੌਂਆਂ ਦਾ ਮਿਸ਼ਰਨ ਮਿਲਾ ਕੇ ਚੰਗੀ ਤਰਾਂ ਜੂਸਰ ਵਿਚ ਮਿਲਾ ਲਵੋ |
ਜਦ ਇਹ ਗਾੜਾ ਮਿਸ਼ਰਨ ਤਿਆਰ ਹੋ ਜਾਵੇ ਤਾਂ ਇਸ ਵਿਚ ਬਰਫ਼ ਪਾ ਕੇ ਫਿਰ ਮਿਕਸ ਕਰ ਲਵੋ |ਵਿਟਾਮਿਨ C ,ਸਿਲੀਕਾੱਨ ,ਮੈਗਨੀਸ਼ੀਅਮ ,ਅਤੇ ਅਨੇਕਾਂ ਪੋਸ਼ਕ ਤੱਤਾਂ ਨਾਲ ਭਰਪੂਰ ਇਹ ਡ੍ਰਿੰਕ ਤੁਹਾਡੇ ਗੋਡਿਆਂ ਲਈ ਬਹੁਤ ਫਾਇਦੇਮੰਦ ਹੋਵੇਗਾ ਅਤੇ ਨਾਲ ਹੀ ਤੁਹਾਡੇ ਪੂਰੇ ਸਰੀਰ ਨੂੰ ਊਰਜਾ ਅਤੇ ਪੋਸ਼ਣ ਪ੍ਰਦਾਨ ਕਰੇਗਾ |ਇਸਨੂੰ ਸਵੇਰੇ ਨਾਸ਼ਤੇ ਵਿਚ ਹਰ-ਰੋਜ ਪੀਓ ,10 ਤੋਂ 15 ਦਿਨਾਂ ਤੱਕ ਤੁਹਾਨੂੰ ਨਤੀਜੇ ਪ੍ਰਾਪਤ ਹੋ ਜਾਣਗੇ |
ਵਿਸ਼ੇਸ਼ ਨੋਟ -ਜਦ ਵੀ ਇਸ ਡ੍ਰਿੰਕ ਦਾ ਸੇਵਨ ਕਰੋ ਤਾਂ ਦਿਨ ਵਿਚ ਪਾਣੀ ਜਿਆਦਾ ਤੋਂ ਜਿਆਦਾ ਪੀਓ ਹੋ ਸਕੇ ਤਾਂ ਦਿਨ ਵਿਚ ਸੱਤੂ ਜਰੂਰ ਪੀਓ |